ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਮੌਤ

Saturday, Feb 24, 2018 - 05:59 AM (IST)

ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਮੌਤ

ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਚੁੰਗੀ ਨੰਬਰ ਪੰਜ ਨੇੜੇ ਸ਼ੁਕਰਵਾਰ ਬਾਅਦ ਦੁਪਹਿਰ ਪੈਦਲ ਜਾ ਰਹੀ ਇਕ ਔਰਤ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਦੋਂ ਇਹ ਹਾਦਸਾ ਵਾਪਰਿਆ ਤਾਂ 55 ਸਾਲਾ ਔਰਤ ਕਾਂਤਾ ਰਾਣੀ ਅੱਡਾ ਰਾਏਕੋਟ ਸਥਿਤ ਆਪਣੇ ਪੁੱਤਰ ਦੀ ਦੁਕਾਨ 'ਤੇ ਜਾ ਰਹੀ ਸੀ। ਜਦੋਂ ਉਹ ਕੋਠੇ ਖਜ਼ੂਰਾਂ ਚੌਕ ਨੇੜੇ ਸੀ ਕਿ ਅਚਾਨਕ ਟਰੱਕ ਹੇਠਾਂ ਆ ਗਈ। ਟਰੱਕ ਦਾ ਟਾਇਰ ਔਰਤ ਦੇ ਸਿਰ 'ਤੇ ਲੰਘਣ ਕਰਕੇ ਔਰਤ ਦਾ ਸਿਰ ਫਿਸ ਗਿਆ। ਥਾਣਾ ਸਿਟੀ ਤੋਂ ਏ. ਐੱਸ. ਆਈ. ਹਰਮੇਸ਼ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ। ਔਰਤ ਕੋਲ ਮੌਜੂਦ ਮੋਬਾਇਲ ਤੋਂ ਪੁਲਸ ਨੇ ਔਰਤ ਦੀ ਸ਼ਨਾਖਤ ਕੀਤੀ। ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਔਰਤ ਦੀ ਪਛਾਣ ਕਾਂਤਾ ਰਾਣੀ ਪਤਨੀ ਸੁਸ਼ੀਲ ਕੁਮਾਰ ਵਾਸੀ ਮੁਹੱਲਾ ਹਰਿਗੋਬਿੰਦਪੁਰਾ ਜਗਰਾਓਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟਰੱਕ ਨੂੰ ਮਲਵਿੰਦਰ ਸਿੰਘ ਵਾਸੀ ਖੇੜੀ ਜੱਟਾਂ ਧੂਰੀ ਨਾਂ ਦਾ ਡਰਾਈਵਰ ਚਲਾ ਰਿਹਾ ਸੀ, ਜਿਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਪੁਲਸ ਨੇ ਟਰੱਕ ਵੀ ਆਪਣੇ ਕਬਜ਼ੇ 'ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News