ਸੜਕ ਹਾਦਸੇ ''ਚ ਵਿਅਕਤੀ ਦੀ ਮੌਤ, 3 ਜ਼ਖਮੀ

Tuesday, Feb 20, 2018 - 05:07 AM (IST)

ਡੇਹਲੋਂ(ਡਾ. ਪ੍ਰਦੀਪ)-ਪਿੰਡ ਬੁਟਾਹਰੀ ਅਤੇ ਖਟੜਾ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਪਿੰਡ ਬੁਟਾਹਰੀ ਵਿਖੇ ਖੇਡਾਂ ਦੇਖਕੇ ਵਾਪਸ ਘਰ ਜਾ ਰਿਹਾ ਸੀ, ਜਦਕਿ ਇਕ ਹੋਰ ਮੋਟਰਸਾਈਕਲ ਖਟੜਿਆਂ ਵਲੋਂ ਆ ਰਿਹਾ ਸੀ। ਦੋਵਾਂ ਦੀ ਬੁਟਾਹਰੀ ਅਤੇ ਖਟੜਿਆਂ ਵਿਚਕਾਰ ਲਿੰਕ ਰੋਡ 'ਤੇ ਟੱਕਰ ਹੋ ਗਈ। ਇਸ ਹਾਦਸੇ 'ਚ ਦਰਸ਼ਨ ਸਿੰਘ ਵਾਸੀ ਪਿੰਡ ਘਵੱਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜੋਗਿੰਦਰ ਸਿੰਘ ਵਾਸੀ ਸਿੱਧਵਾਂ ਕਲਾਂ, ਬਲਵੰਤ ਸਿੰਘ ਵਾਸੀ ਬੁਟਾਹਰੀ ਅਤੇ ਜੋਗਿੰਦਰ ਸਿੰਘ ਬ੍ਰਹਮਪੁਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਉਪਰੰਤ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਡੇਹਲੋਂ ਪੁਲਸ ਨੇ ਮੌਕੇ 'ਤੇ ਪੁੱਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News