ਟਰੱਕ ਹੇਠਾਂ ਆਉਣ ਕਾਰਨ ਔਰਤ ਹਲਾਕ

Tuesday, Jan 16, 2018 - 05:31 AM (IST)

ਟਰੱਕ ਹੇਠਾਂ ਆਉਣ ਕਾਰਨ ਔਰਤ ਹਲਾਕ

ਜਗਰਾਓਂ(ਸ਼ੇਤਰਾ)-ਇਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਸਪੈਸ਼ਲ ਮਾਲ ਗੱਡੀ ਵਾਲੇ ਪਲੇਟਫਾਰਮ 'ਤੇ ਵਾਪਰੇ ਇਕ ਹਾਦਸੇ 'ਚ ਟਰੱਕ ਹੇਠਾਂ ਆਉਣ ਕਰਕੇ ਬਜ਼ੁਰਗ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸਪੈਸ਼ਲ ਲੱਗੀ ਹੋਈ ਹੋਣ ਕਰਕੇ ਮਜ਼ਦੂਰ ਟਰੱਕ ਭਰ ਰਹੇ ਸਨ। ਇਸੇ ਦੌਰਾਨ ਇਕ ਪ੍ਰਵਾਸੀ ਬਜ਼ੁਰਗ ਔਰਤ ਸੁਖਵਰੀਆ ਟਰੱਕਾਂ 'ਚੋਂ ਡਿੱਗਾ ਹੋਇਆ ਚਾਵਲ ਇਕੱਠਾ ਕਰਕੇ ਆਪਣੀ ਝੋਲੀ 'ਚ ਭਰ ਰਹੀ ਸੀ ਕਿ ਅਚਾਨਕ ਇਕ ਤੇਜ਼ ਰਫਤਾਰ ਟਰੱਕ ਔਰਤ ਦੇ ਪਿਛਲੇ ਪਾਸੋਂ ਤੋਂ ਆ ਕੇ ਉਸ ਉਪਰ ਚੜ੍ਹ ਗਿਆ। ਟਰੱਕ ਹੇਠ ਕੁਚਲੇ ਜਾਣ ਕਰਕੇ ਔਰਤ ਦੀ ਥਾਂ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਟਰੱਕ ਡਰਾਈਵਰ ਟਰੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਕਾਫੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਮਰਦ-ਔਰਤਾਂ ਇਕੱਠੇ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ 'ਤੇ ਬੱਸ ਅੱਡਾ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਸਵਰਨ ਸਿੰਘ ਢਿੱਲੋਂ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬਿਆਨ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News