ਕਾਰ ਚਾਲਕ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ, ਮੌਤ
Tuesday, Dec 12, 2017 - 04:14 AM (IST)
ਸਾਹਨੇਵਾਲ(ਜਗਰੂਪ)-ਇਕ ਕਾਰ ਚਾਲਕ ਵੱਲੋਂ ਕਥਿਤ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਾਲਕ ਨੂੰ ਮਾਰੀ ਗਈ ਟੱਕਰ ਦੇ ਬਾਅਦ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਥਾਣਾ ਸਾਹਨੇਵਾਲ ਦੀ ਪੁਲਸ ਨੇ ਕਾਰ ਚਾਲਕ ਨੂੰ ਟੱਕਰ ਮਾਰਨ ਦੇ ਦੋਸ਼ਾਂ ਤਹਿਤ ਨਾਮਜ਼ਦ ਕੀਤਾ ਹੈ। ਮ੍ਰਿਤਕ ਦੀ ਪਛਾਣ ਜੈ ਨਰੈਣ ਪੁੱਤਰ ਸਤਪਾਲ ਸਿੰਘ ਵਾਸੀ ਢਿੱਲੋਂ ਨਗਰ, ਲੁਹਾਰਾ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਭਤੀਜੇ ਚਰਨਜੀਤ ਕਮਲਾ ਪੁੱਤਰ ਜਗਮੋਹਨ ਲਾਲ ਵਾਸੀ ਗਰੇਵਾਲ ਕਾਲੋਨੀ, ਸ਼ਿਮਲਾਪੁਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਉਸ ਦਾ ਚਾਚਾ ਜੈ ਨਰੈਣ ਨੀਲੋਂ ਕਲਾਂ ਜਾ ਰਹੇ ਸਨ। ਰਸਤੇ 'ਚ ਸਾਹਨੇਵਾਲ ਵਾਲੀ ਸਾਈਡ ਤੋਂ ਆ ਰਹੇ ਇਕ ਕਾਰ ਚਾਲਕ ਨੇ ਅਣਗਹਿਲੀ ਨਾਲ ਉਸ ਦੇ ਚਾਚੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਪੁਲਸ ਨੇ ਕਾਰ ਚਾਲਕ ਪੰਕਜ ਕੁਮਾਰ ਵਾਸੀ ਟੈਗੋਰ ਨਗਰ, ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।
