ਸੜਕ ਹਾਦਸੇ ''ਚ ਇਕ ਔਰਤ ਦੀ ਮੌਤ

Tuesday, Dec 05, 2017 - 01:10 AM (IST)

ਸੜਕ ਹਾਦਸੇ ''ਚ ਇਕ ਔਰਤ ਦੀ ਮੌਤ

ਅਬੋਹਰ (ਸੁਨੀਲ, ਰਹੇਜਾ)—ਬੀਤੀ ਰਾਤ ਸਥਾਨਕ ਮਲੋਟ ਰੋਡ 'ਤੇ ਇਕ ਵਾਰ ਫਿਰ ਤੋਂ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਹੋਏ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕ੍ਰਿਭਕੋ ਦੇ ਸਥਾਨਕ ਦਫਤਰ ਵਿਚ ਕੰਮ ਕਰਦੇ ਸੇਲਜ਼ ਆਫਿਸਰ ਅਤੇ ਮਾਡਲ ਟਾਊਨ ਵਾਸੀ ਐੱਸ. ਪੀ. ਅਤਰੀ ਦੀ 75 ਸਾਲਾ ਸੱਸ ਸ਼ਾਂਤੀ ਦੇਵੀ ਪਤਨੀ ਗੁਲਜਾਰੀ ਲਾਲ ਵਾਸੀ ਡੱਬਵਾਲੀ ਏਕਤਾ ਨਗਰੀ ਬੀਤੀ ਸ਼ਾਮ ਆਪਣੇ ਦੋਹਤੇ ਅਰੁਣ ਨਾਲ ਕਾਰ ਵਿਚ ਅਬੋਹਰ ਤੋਂ ਡੱਬਵਾਲੀ ਜਾ ਰਹੀ ਸੀ ਕਿ ਜਦੋਂ ਉਹ ਬੱਲੂਆਣਾ ਦੇ ਨੇੜੇ ਪਹੁੰਚੇ ਤਾਂ ਅਚਾਨਕ ਸੜਕ 'ਤੇ ਪਸ਼ੂ ਦੇ ਆਉਣ ਨਾਲ ਉਸ ਵਿਚ ਉਨ੍ਹਾਂ ਦੀ ਕਾਰ ਜਾ ਟਕਰਾਈ, ਜਿਸ ਨਾਲ ਸ਼ਾਂਤੀ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਰੁਣ ਵਾਲ-ਵਾਲ ਬਚ ਗਿਆ। ਥਾਣਾ ਸਦਰ ਦੇ ਸਹਾਇਕ ਸਬ-ਇੰਸਪੈਕਟਰ ਜਸਵੀਰ ਸਿੰਘ ਨੇ ਮ੍ਰਿਤਕਾ ਦੀ ਲਾਸ਼ ਨੂੰ ਅੱਜ ਸਵੇਰੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰਦੇ ਹੋਏ ਅਰੁਣ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।  


Related News