ਟਾਇਰ ਫਟਣ ਨਾਲ ਟਰੱਕ ਮੋਟਰਸਾਈਕਲ ਨਾਲ ਟਕਰਾਇਆ ਇਕ ਨੌਜਵਾਨ ਹਲਾਕ, ਦੂਜਾ ਜ਼ਖਮੀ

Sunday, Dec 03, 2017 - 07:07 AM (IST)

ਟਾਇਰ ਫਟਣ ਨਾਲ ਟਰੱਕ ਮੋਟਰਸਾਈਕਲ ਨਾਲ ਟਕਰਾਇਆ ਇਕ ਨੌਜਵਾਨ ਹਲਾਕ, ਦੂਜਾ ਜ਼ਖਮੀ

ਸੁਨਾਮ(ਬਾਂਸਲ)- ਪਟਿਆਲਾ ਰੋਡ 'ਤੇ ਇਕ ਟਰੱਕ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਨਾਲ ਟਕਰਾਉਣ ਕਰ ਕੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਜਦੋਂਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ (23) ਅਤੇ ਕਾਕਾ ਸਿੰਘ ਸ਼ਹਿਰ ਤੋਂ ਇੰਜਣ ਦਾ ਪੰਪ ਮੁਰੰਮਤ ਕਰਵਾ ਕੇ ਵਾਪਸ ਮਹਿਲਾਂ ਚੌਕ ਵੱਲ ਆ ਰਹੇ ਸਨ ਕਿ ਉਨ੍ਹਾਂ ਵੱਲ ਆਉਂਦੇ ਟਰੱਕ ਦਾ ਟਾਇਰ ਫਟ ਗਿਆ ਅਤੇ ਟਰੱਕ ਮੋਟਰਸਾਈਕਲ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਸੁਭਾਸ਼ ਦੀ ਮੌਤ ਹੋ ਗਈ ਜਦੋਂਕਿ ਕਾਕਾ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਟਰੱਕ ਚਾਲਕ ਫਰਾਰ ਹੋ ਗਿਆ। 


Related News