ਵੱਖ-ਵੱਖ ਘਟਨਾਵਾਂ 'ਚ ਅੱਧਾ ਦਰਜਨ ਵਿਅਕਤੀ ਫੱਟੜ
Wednesday, Oct 04, 2017 - 12:23 AM (IST)
ਅਬੋਹਰ(ਸੁਨੀਲ)—ਉਪਮੰਡਲ 'ਚ ਹੋਈਆਂ ਵੱਖ-ਵੱਖ ਘਟਨਾਵਾਂ 'ਚ ਲਗਭਗ ਅੱਧਾ ਦਰਜਨ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ, ਇਨ੍ਹਾਂ 'ਚੋਂ 4 ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਪਤਰੇਵਾਲਾ ਵਾਸੀ ਕੌਸ਼ਲਯਾ ਬਾਈ ਪਤਨੀ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਸਦੇ ਪੁੱਤਰ ਬੂਟਾ ਸਿੰਘ ਦਾ ਉਥੋਂ ਦੇ ਵਾਸੀ ਕੁਝ ਲੋਕਾਂ ਨਾਲ ਝਗੜਾ ਚੱਲ ਰਿਹਾ ਸੀ, ਜਦ ਉਹ ਛਡਾਉਣ ਗਈ ਤਾਂ ਉਸਦੇ ਪੁੱਤਰ ਨੇ ਹਮਲਾ ਕਰ ਉਸਨੂੰ ਫੱਟੜ ਕਰ ਦਿੱਤਾ। ਇਸੇ ਮਾਮਲੇ 'ਚ ਫੱਟੜ ਬੂਟਾ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਦੁੱਧ ਲੈਣ ਲਈ ਡੇਅਰੀ 'ਤੇ ਜਾ ਰਿਹਾ ਸੀ ਤਾਂ ਉਸਦੇ ਮਾਪਿਆਂ ਨੇ ਹੋਰ ਲੋਕਾਂ ਦੇ ਨਾਲ ਮਿਲ ਕੇ ਉਸਨੂੰ ਕੁੱਟਮਾਰ ਕਰ ਫੱਟੜ ਕਰ ਦਿੱਤਾ।
ਇਕ ਹੋਰ ਮਾਮਲੇ 'ਚ ਪਿੰਡ ਸੈਦਾਂਵਾਲੀ ਵਾਸੀ ਰਾਮਚੰਦ ਪੁੱਤਰ ਲਾਲ ਚੰਦ ਆਪਣੀ ਪੱਤਨੀ ਮੰਜੂ ਨਾਲ ਮੋਟਰਸਾਈਕਲ 'ਤੇ ਗੰਗਾਨਗਰ ਜਾ ਰਿਹਾ ਸੀ, ਜਦ ਉਹ ਗਿਦੜਾਵਾਲੀ ਕੋਲ ਪੁੱਜੇ ਤਾਂ ਸੜਕ 'ਤੇ ਅਚਾਨਕ ਪਸ਼ੂ ਆ ਜਾਣ ਕਾਰਨ ਉਸ 'ਚ ਟਕਰਾਅ ਕੇ ਫੱਟੜ ਹੋ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਰੈਫਰ ਕਰ ਦਿੱਤਾ।
ਇਸੇ ਤਰ੍ਹਾਂ ਪਿੰਡ ਕਮਾਲਵਾਲਾ ਵਾਸੀ ਗੋਪੀਰਾਮ ਪੁੱਤਰ ਜਸਰਾਮ ਆਪਣੇ ਸਾਥੀ ਰਾਜੂ ਪੁੱਤਰ ਮਦਨ ਲਾਲ ਦੇ ਨਾਲ ਮੋਟਰਸਾਈਕਲ 'ਤੇ ਸੀਤੋ ਜਾ ਰਿਹਾ ਸੀ, ਜਦ ਉਹ ਸਰਦਾਰ ਪੁਰਾ ਤੇ ਖੈਰਪੁਰ ਵਿਚਕਾਰ ਪੁੱਜੇ ਤਾਂ ਇਕ ਹੋਰ ਮੋਟਰਸਾਈਕਲ ਚਾਲਕ ਨਾਲ ਉਨ੍ਹਾਂ ਦੀ ਟਕਰ ਹੋ ਗਈ, ਜਿਸ ਦੌਰਾਨ ਇਹ ਦੋਵੇਂ ਫੱਟੜ ਹੋ ਗਏ
ਥਾਣਾ ਘੱਲ ਖੁਰਦ ਦੇ ਅੰਤਰਗਤ ਪੈਂਦੇ ਕਸਬਾ ਮੁੱਦਕੀ ਵਿਖੇ ਇਕ ਕੈਂਟਰ ਚਾਲਕ ਨੇ ਮੋਟਰਸਾਇਕਲ ਸਵਾਰ ਇਕ ਵਿਅਕਤੀ ਅਤੇ ਬੱਚੇ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਮੋਟਰਸਾਇਕਲ ਸਵਾਰ ਬੱਚਾ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਸ ਨੇ ਬੱਚੇ ਦੇ ਚਾਚੇ ਦੇ ਬਿਆਨਾਂ ਦੇ ਆਧਾਰ 'ਤੇ ਕੈਂਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਸਹਾਇਕ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਲਸ ਨੂੰ ਦਿੱਤੇ ਗਏ ਬਿਆਨ 'ਚ ਸੰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰ. 8 ਮੁੱਦਕੀ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਹਰਵਿੰਦਰ ਸਿੰਘ 12 ਸਾਲ ਪੁੱਤਰ ਸ਼ਮਸ਼ੇਰ ਸਿੰਘ ਨਾਲ ਮੋਟਰਸਾਇਕਲ 'ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਅਜੀਤ ਸਿੰਘ ਨੇ ਆਪਣਾ ਕੈਂਟਰ ਲਾਪਰਵਾਈ ਦੇ ਨਾਲ ਉਸ ਦੇ ਮੋਟਰਸਾਇਕਲ 'ਚ ਮਾਰ ਦਿੱਤਾ। ਇਸ ਹਾਦਸੇ 'ਚ ਉਸਦਾ ਭਤੀਜਾ ਹਰਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
