ਮੁਕਤਸਰ ''ਚ ਵੱਡਾ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ (ਤਸਵੀਰਾਂ)

Saturday, Oct 12, 2019 - 06:22 PM (IST)

ਮੁਕਤਸਰ ''ਚ ਵੱਡਾ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ (ਤਸਵੀਰਾਂ)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਕੋਟਕਪੂਰਾ ਰੋਡ ਸਥਿਤ ਪਿੰਡ ਚੜ੍ਹੇਵਾਨ ਦੇ ਨਜ਼ਦੀਕ ਮੋਟਰਸਾਈਕਲ ਅਤੇ ਬੱਸ ਦੀ ਹੋਈ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਮੌਤ ਗਈ ਜਦੋਂ ਕਿ ਬੱਸ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਉਥੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁਕਤਸਰ ਦੇ ਮੋੜ ਰੋਡ ਦਾ ਨਿਵਾਸੀ ਬਲਰਾਜ ਸਿੰਘ ਜੋ ਕਿ ਦਾਣਾ ਮੰਡੀ ਵਿਚ ਹੀ ਇਕ ਆੜਤੀਏ ਦੇ ਕੋਲ ਕੰਮ ਕਰਦਾ ਸੀ। ਉਹ ਦੋ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਝਬੇਲਵਾਲੀ ਪਿੰਡ ਵੱਲ ਜਾ ਰਿਹਾ ਸੀ। ਪਿੰਡ ਚੜ੍ਹੇਵਾਨ ਦੇ ਕੋਲ ਉਨ੍ਹਾਂ ਦਾ ਮੋਟਰਸਾਇਕਲ ਸਾਹਮਣੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾਅ ਗਿਆ। ਟੱਕਰ ਦੇ ਬਾਅਦ ਬੱਸ ਵੀ ਸੜ੍ਹਕ ਦੇ ਨਾਲ ਖੜ੍ਹੇ ਦਰਖ਼ਤ ਨੂੰ ਤੋੜਦੇ ਹੋਏ ਖੇਤਾਂ ਵਿਚ ਦਾਖਲ ਹੋਈ। 

PunjabKesari

ਇਸ ਟੱਕਰ ਦੇ ਦੌਰਾਨ ਬਲਰਾਜ ਸਿੰਘ ਤੇ ਕੈਲਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੁਰੇਸ਼ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਵੀ ਦਮ ਤੋੜ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਪਹੁੰਚਾਇਆ।

PunjabKesari

ਇਸ ਮੌਕੇ ਡੀ. ਐੱਸ. ਪੀ. ਤਲਵਿੰਦਰ ਸਿੰਘ ਤੇ ਥਾਣਾ ਸਦਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਡਰਾਇਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News