ਭਿਆਨਕ ਹਾਦਸੇ ''ਚ ਸੱਸ ਦੀ ਮੌਤ, ਨੂੰਹ ਗੰਭੀਰ ਜ਼ਖਮੀ

12/15/2019 5:48:52 PM

ਨਵਾਂਸ਼ਹਿਰ (ਮਨੋਰੰਜਨ) : ਐਤਵਾਰ ਸਵੇਰੇ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਬਰਨਾਲਾ ਗੇਟ ਦੇ ਕੋਲ ਇਕ ਸਕੂਟਰੀ 'ਤੇ ਸਵਾਰ ਸੱਸ ਅਤੇ ਨੂੰਹ ਦੀ ਇਕ ਸਕਾਰਪੀਓ ਗੱਡੀ ਨਾਲ ਟੱਕਰ ਹੋ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਦੇ ਪਰਖਚੇ ਉੱਡ ਗਏ ਅਤੇ ਸਕੂਟਰੀ 'ਤੇ ਸਵਾਰ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੀ ਨੂੰਹ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਪੁਲਸ ਨੇ ਮੌਕੇ 'ਤੇ ਪੁੱਜ ਕੇ ਦੋਵਾਂ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਿੰਦਰ ਪਾਲ ਨੇ ਦੱਸਿਆ ਕਿ ਪਿੰਡ ਰੱਕੜਾਂ ਢਾਂਹਾ ਵਾਸੀ ਹਰਪ੍ਰੀਤ ਕੌਰ (25) ਆਪਣੀ ਸੱਸ ਨਿਰੰਜਨ ਕੌਰ (55) ਨਾਲ ਸਕੂਟਰੀ 'ਤੇ ਸਵਾਰ ਹੋ ਕੇ ਐਤਵਾਰ ਸਵੇਰੇ ਅੱਠ ਵਜੇ ਦੇ ਕਰੀਬ ਨਵਾਂਸ਼ਹਿਰ ਵੱਲ ਆ ਰਹੀ ਸੀ ਕਿ ਨਵਾਂਸ਼ਹਿਰ ਦੇ ਬਰਨਾਲਾ ਗੇਟ ਦੇ ਕੋਲ ਉਨ੍ਹਾਂ ਦੀ ਇਕ ਸਕਾਰਪੀਓ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੇ ਚਲਦੇ ਸਕੂਟਰੀ ਦੇ ਪਿੱਛੇ ਬੈਠੀ ਨਿਰੰਜਨ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੀ ਨੂੰਹ ਹਰਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ । ਸਕਾਰਪੀਓ ਗੱਡੀ ਬੇਕਾਬੂ ਹੋ ਕੇ ਸੜਕ ਦੀ ਦੂਜੇ ਪਾਸੇ ਇਕ ਕੰਧ 'ਚ ਜਾ ਲੱਗੀ । ਇਸ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਵੀ ਚਪੇਟ 'ਚ ਆਉਣ ਤੋਂ ਵਾਲ-ਵਾਲ ਬੱਚ ਗਿਆ। ਪੁਸਿ ਨੇ ਜ਼ਖ਼ਮੀ ਹਰਪ੍ਰੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ । ਬਾਅਦ ਦੁਪਹਿਰ ਮ੍ਰਿਤਕ ਨਿਰੰਜਨ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ।


Gurminder Singh

Content Editor

Related News