ਸੜਕ ਹਾਦਸਿਆਂ ''ਚ 2 ਦੀ ਮੌਤ

Sunday, Nov 04, 2018 - 05:46 PM (IST)

ਸੜਕ ਹਾਦਸਿਆਂ ''ਚ 2 ਦੀ ਮੌਤ

ਰਾਜਪੁਰਾ (ਮਸਤਾਨਾ, ਚਾਵਲਾ, ਨਿਰਦੋਸ਼) : ਰਾਜਪੁਰਾ ਦੇ ਨੇੜਲੇ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਬਹਾਦਰਗੜ੍ਹ ਛੰਨਾ ਵਾਸੀ ਜੋਗਿੰਦਰ ਸਿੰਘ ਨੇ ਥਾਣਾ ਸਦਰ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦੇ ਤਾਏ ਦੇ ਲੜਕੇ ਗੁਰਚਰਨ ਸਿੰਘ ਨੂੰ ਪਿੰਡ ਪਹਿਰ ਨੇੜੇ ਸੜਕ ਪਾਰ ਕਰਦੇ ਸਮੇਂ ਕਿਸੇ ਤੇਜ਼ ਰਫਤਾਰ ਵਾਹਨ ਨੇ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਪੁਰਾਣਾ ਰਾਜਪੁਰਾ ਵਾਸੀ ਕਮਲ ਕੁਮਾਰ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਉਸ ਦਾ ਪਿਤਾ ਮੰਗਤ ਰਾਮ ਕੈਂਟਰ 'ਤੇ ਸਵਾਰ ਹੋ ਕੇ ਪਿੰਡ ਬਪਰੌਰ ਨੇੜਿਓਂ ਲੰਘ ਰਿਹਾ ਸੀ। ਉਸ ਦੇ ਅੱਗੇ ਚੱਲ ਰਹੇ ਇਕ ਅਣਪਛਾਤੇ ਟਰੱਕ ਡਰਾਈਵਰ ਨੇ ਇਕਦਮ ਬਰੇਕ ਮਾਰ ਦਿੱਤੀ। ਇਸ ਕਾਰਨ ਕੈਂਟਰ ਟਰੱਕ ਦੇ ਪਿੱਛੇ ਜਾ ਵੱਜਾ ਅਤੇ ਕੈਂਟਰ ਚਲਾ ਰਹੇ ਮੰਗਤ ਰਾਮ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ਿਆਂ 'ਚ ਲੈ ਕੇ ਮਾਮਲੇ ਦਰਜ ਕਰ ਲਏ ਹਨ।


Related News