ਭਿਆਨਕ ਹਾਦਸੇ ''ਚ ਡੇਅਰੀ ਸੰਚਾਲਕ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

Monday, Jul 01, 2024 - 01:04 PM (IST)

ਭਿਆਨਕ ਹਾਦਸੇ ''ਚ ਡੇਅਰੀ ਸੰਚਾਲਕ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਮਲੋਟ (ਵਿਕਾਸ) : ਸ਼ਨੀਵਾਰ ਦੀ ਸ਼ਾਮ ਮਲੋਟ ਤੋਂ ਚੰਡੀਗੜ੍ਹ ਜਾ ਰਹੇ 5 ਨੌਜਵਾਨਾਂ ਦੀ ਸਕਾਰਪੀਓ ਗੱਡੀ ਭਵਾਨੀਗੜ੍ਹ ਨੇੜੇ ਹਾਦਸਾਗ੍ਰਸਤ ਹੋਣ ਨਾਲ ਮਲੋਟ ਦੇ ਸੇਤੀਆ ਡੇਅਰੀ ਦੇ ਸੰਚਾਲਕ ਗੱਗੂ ਸੇਤੀਆ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਦਰਦਨਾਕ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਦੇ 2 ਨੌਜਵਾਨ ਸਾਥੀ ਜ਼ਖਮੀ ਹੋ ਗਏ। ਇਹ ਹਾਦਸਾ ਭਵਾਨੀਗੜ੍ਹ ਨੇੜੇ ਵਾਪਰਿਆ। ਜਿਉਂ ਹੀ ਇਸ ਮੰਦਭਾਗੀ ਘਟਨਾ ਦੀ ਖਬਰ ਮਲੋਟ ਪਹੁੰਚੀ, ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸੇਤੀਆ ਹੋਟਲ ਤੇ ਸੇਤੀਆ ਡੇਅਰੀ ਮਲੋਟ ਦੇ ਸੰਚਾਲਕ ਗੱਗੂ ਸੇਤੀਆ ਦਾ 19 ਸਾਲਾਂ ਦਾ ਨੌਜਵਾਨ ਇਕਲੌਤਾ ਬੇਟਾ ਅਤੁਲ ਸੇਤੀਆ ਆਪਣੇ ਦੋਸਤਾਂ ਗੁਰਮਨ, ਵਿਕਰਮ ਗੋਦਾਰਾ, ਸੁਖਮਨ ਤੇ ਮਨਜੀਤ ਗੋਦਾਰਾ ਨਾਲ ਸਕਾਰਪੀਓ ’ਤੇ ਮਲੋਟ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਸ਼ਾਮ ਸਮੇਂ ਭਵਾਨੀਗੜ੍ਹ ਨੇੜੇ ਇਕ ਟ੍ਰੈਕਟਰ ਟਰਾਲੀ ਨੂੰ ਓਵਰ ਟੇਕ ਕਰਨ ਸਮੇਂ ਇਹ ਹਾਦਸਾ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਪਿਛਲੀ ਸੀਟ ’ਤੇ ਬੈਠਾ ਅਤੁਲ ਸੇਤੀਆ ਸਕਾਰਪੀਓ ਦੀ ਪਿਛਲੀ ਬਾਰੀ ਦੇ ਟੁੱਟ ਜਾਣ ਕਾਰਨ ਬਾਹਰ ਡਿੱਗ ਪਿਆ ਅਤੇ ਉਸਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਉਸਦੇ ਸਾਥੀ ਵਿਕਰਮ ਅਤੇ ਮਨਜੀਤ ਗੋਦਾਰਾ ਗੰਭੀਰ ਰੂਪ ਨਾਲ ਫੱਟੜ ਹੋ ਗਏ, ਜੋ ਕਿ ਹਸਪਤਾਲ ’ਚ ਜ਼ੇਰੇ ਇਲਾਜ ਹਨ ।


author

Gurminder Singh

Content Editor

Related News