ਸੜਕ ਹਾਦਸੇ ''ਚ ਇਕ ਬੱਚੇ ਦੀ ਮੌਤ, ਦੋ ਗੰਭੀਰ
Saturday, Feb 17, 2018 - 07:10 PM (IST)

ਕਲਾਨੌਰ (ਮਨਮੋਹਨ) : ਪਿੰਡ ਖੁਸੀਪੁਰ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਬੱਚੇ ਦੀ ਮੌਤ ਹੋਣ ਦਾ ਅਤਿ ਦੁੱਖ ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਇਕ ਛੋਟੀ ਲੜਕੇ-ਲੜਕੀ ਗੰਭੀਰ ਜ਼ਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਰ ਮਸੀਹ ਪੁੱਤਰ ਪ੍ਰੀਤੂ ਮਸੀਹ ਵਾਸੀ ਖੁਸੀਪੁਰ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਰਾਹੁਲ ਮਸੀਹ (14) ਮੋਟਰਸਾਈਕਲ ਨੰ: ਪੀਬੀ 18 ਐੱਚ 7562 'ਤੇ ਸਵਾਰ ਆਪਣੇ ਛੋਟੇ ਭਰਾ ਪ੍ਰਿੰਸ (12) ਅਤੇ ਛੋਟੀ ਭੈਣ ਸ਼ੈਲੀ (10) ਤਿੰਨੇ ਖੁਸੀਪੁਰ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਹਨ ਅਤੇ ਛੁੱਟੀ ਤੋਂ ਬਾਅਦ ਗੁਰਦੁਆਰਾ ਲੋਹ ਲੰਗਰ ਬਸ ਸਟੈਂਡ ਖੁਸ਼ੀਪੁਰ ਤੋਂ ਲੰਗਰ ਛੱਕ ਕੇ ਪਿੰਡ ਖੁਸ਼ੀਪੁਰ ਨੂੰ ਪਰਤ ਰਹੇ ਸਨ ਕਿ ਪਿੰਡ ਦੇ ਮੋੜ 'ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ।
ਇਸ ਦੌਰਾਨ ਮੋਟਰਸਾਈਕਲ ਚਾਲਕ ਰਾਹੁਲ ਮਸੀਹ, ਪ੍ਰਿੰਸ ਅਤੇ ਸੈਲੀ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਨੂੰ ਤਰੁੰਤ 108 ਐਬਲੈਂਸ ਵਲੋਂ ਕਲਾਨੌਰ ਦੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ ਜਿਥੇ ਤਇਨਾਤ ਡਾਕਟਰ ਵਲੋਂ ਰਾਹੁਲ ਮਸੀਹ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਪ੍ਰਿੰਸ ਅਤੇ ਸ਼ੈਲੀ ਦੀ ਹਾਲਤ ਗੰਭੀਰ ਹੋਣ ਕਾਰਨ ਗੁਰਦਾਸਪੁਰ ਦੇ ਸ਼ਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।