ਖ਼ਤਰਨਾਕ ਹਾਦਸਾ, ਦੁਕਾਨ ਨੂੰ ਪਾੜਦੀ ਹੋਈ ਦਰੱਖਤ ਨਾਲ ਜਾ ਲਟਕੀ ਕਾਰ

Tuesday, Mar 19, 2024 - 02:29 PM (IST)

ਖ਼ਤਰਨਾਕ ਹਾਦਸਾ, ਦੁਕਾਨ ਨੂੰ ਪਾੜਦੀ ਹੋਈ ਦਰੱਖਤ ਨਾਲ ਜਾ ਲਟਕੀ ਕਾਰ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਦਸੂਹਾ-ਤਲਵਾੜਾ ਸੜਕ ਦੇ ਅੱਡਾ ਰੈਲੀ ਮੌੜ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਵਿਅਕਤੀ ਅਤੇ ਔਰਤ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਤੇਜ਼ ਰਫਤਾਰ ਸਵਿਫਟ ਕਾਰ ਦਸੂਹਾ ਵੱਲੋਂ ਆ ਰਹੀ ਸੀ ਤਾਂ ਜਦੋਂ ਅੱਡਾ ਰੈਲੀ ਨੇੜੇ ਪਹੁੰਚੀ ਤਾਂ ਉਸਦਾ ਸੰਤੁਲਨ ਵਿਗੜ ਗਿਆ ਜਿਸ ਤੋਂ ਬਾਅਦ ਕਾਰ ਸੜਕ ਕਿਨਾਰੇ ਲੱਗੇ ਲੋਹੇ ਦੇ ਖੰਬੇ ਨਾਲ ਟਕਰਾਉਂਦੀ ਹੋਈ ਇਕ ਖੜੀ ਕਾਰ ਨੂੰ ਟੱਕਰ ਮਾਰ ਕੇ ਕਰਿਆਨੇ ਦੀ ਦੁਕਾਨ ਦੇ ਅੰਦਰ ਜਾ ਵੜੀ ਤੇ ਦੁਕਾਨ ਦੇ ਬਾਹਰ ਲੱਗੇ ਰੁੱਖ ਨਾਲ ਲਟਕ ਗਈ। ਬੱਸ ਦੀ ਉਡੀਕ ਕਰ ਰਿਹਾ ਇਕ ਵਿਅਕਤੀ ਕਾਰ ਦੀ ਚਪੇਟ ਵਿਚ ਆ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਜਦਕਿ ਦੁਕਾਨ ਦੇ ਅੰਦਰ ਸਮਾਨ ਲੈ ਰਹੀ ਔਰਤ ਵੀ ਕਾਰ ਦੀ ਫੇਟ ਵੱਜਣ ਕਾਰਣ ਜ਼ਖਮੀ ਹੋ ਗਈ। 

ਦੁਕਾਨਦਾਰ ਅਤੇ ਨੇੜੇ ਦੇ ਲੋਕਾਂ ਦਾ ਕਹਿਣਾ ਹੈ ਪਹਿਲਾਂ ਕਾਰ ਸਵਾਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਪਰ ਜਦੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਡਰਾਵਿਰ ਨੂੰ ਬੁਲਾਇਆ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਅੱਡਾ ਹਾਜੀਪੁਰ ਦਾ ਰਹਿਣ ਵਾਲਾ ਹੈ। ਦੁਕਾਨਦਾਰ ਨੇ ਅਤੇ ਪੀੜਿਤ ਪਰਿਵਾਰਕ ਮੈਂਬਰਾ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਰ ਚਾਲਕ ਨੇ ਕਿਹਾ ਕਿ ਸਾਹਮਣੇ ਤੋਂ ਟਰੱਕ ਆ ਰਿਹਾ ਸੀ ਜਿਸ ਕਾਰਨ ਉਸ ਨੂੰ ਪਤਾ ਨਹੀਂ ਲੱਗਾ ਤੇ ਉਸ ਨੇ ਕਾਰ ਦੀ ਹੈਂਡ ਬਰੇਕ ਮਾਰ ਦਿੱਤੀ ਜਿਸ ਤੋ ਬਾਅਦ ਕਾਰ ਦੁਕਾਨ ਅੰਦਰ ਜਾ ਵੜੀ। ਉਧਰ ਹਾਦਸੇ ਵਾਲੇ ਸਥਾਨ ’ਤੇ ਪਹੁੰਚੀ ਪੁਲਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਭਰਤ ਕੁਮਾਰ ਦਾ ਕਹਿਣਾ ਹੈ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।


author

Gurminder Singh

Content Editor

Related News