ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ ''ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ

Friday, Jun 23, 2023 - 06:21 PM (IST)

ਜਲੰਧਰ (ਜ. ਬ.)–ਕਰਤਾਰਪੁਰ ਤੋਂ ਨੌਜਵਾਨ ਨੂੰ ਘੁਮਾਉਣ ਦਾ ਝਾਂਸਾ ਦੇ ਕੇ ਜਲੰਧਰ ਦੇ ਹੋਟਲ ਵਿਚ ਲਿਆ ਕੇ ਬਦਫੈਲੀ ਕਰਨ ਵਾਲਾ ਮੁਲਜ਼ਮ ਜੈਮਰ ਜਿਮ ਦਾ ਮਾਲਕ ਗਿਰੀਸ਼ ਅਗਰਵਾਲ ਪੀੜਤ ਦਾ ਜੈਂਡਰ ਤਕ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੇ ਨਜ਼ਦੀਕੀ ਦੋਸਤਾਂ ਵਿਚਕਾਰ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਜਦੋਂ ਕਿ ਉਸ ਦੇ ਕੁਝ ਨਜ਼ਦੀਕੀ ਦੋਸਤਾਂ ਨੂੰ ਇਹ ਵੀ ਪਤਾ ਸੀ ਕਿ ਗਿਰੀਸ਼ ਉਕਤ ਨਾਬਾਲਗ ’ਤੇ ਗੰਦੀ ਨਜ਼ਰ ਰੱਖਦਾ ਹੈ। ਮੁਲਜ਼ਮ ਗਿਰੀਸ਼ ਅਗਰਵਾਲ ਪੁੱਤਰ ਜਸਪਾਲ ਅਗਰਵਾਲ ਨਿਵਾਸੀ ਕਰਤਾਰਪੁਰ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।

ਮੁਲਜ਼ਮ ਤੋਂ ਪੁਲਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਕਮਰੇ ਵਿਚ ਗਿਰੀਸ਼ ਤੋਂ ਇਲਾਵਾ ਉਸ ਦੇ 2 ਦੋਸਤ ਵੀ ਸਨ। ਸੂਤਰਾਂ ਦੀ ਮੰਨੀਏ ਤਾਂ ਥਾਣਾ ਨੰਬਰ 8 ਦੀ ਪੁਲਸ ਨੇ ਇਸ ਮਾਮਲੇ ਵਿਚ ਗਿਰੀਸ਼ ਸਮੇਤ 4 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਗਿਰੀਸ਼ ਦਾ ਜਿਹੜਾ ਸਾਥੀ ਕਮਰੇ ਵਿਚ ਵੀਡੀਓ ਬਣਾ ਰਿਹਾ ਸੀ, ਉਸਦਾ ਨਾਂ ਯੋਗੇਸ਼ ਦੱਸਿਆ ਜਾ ਰਿਹਾ ਹੈ। ਯੋਗੇਸ਼ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਬਸਤੀ ਸ਼ੇਖ ਦੀ ਮਿਲੀ ਹੈ, ਜਿਸ ਤੋਂ ਬਾਅਦ ਉਸ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ। ਨਾਮਜ਼ਦ ਚਾਰੋਂ ਮੁਲਜ਼ਮ ਕਰਤਾਰਪੁਰ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ

ਗਿਰੀਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਨਾਲ 3 ਹੋਰ ਦੋਸਤ ਸਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਵੀ ਨਾਮਜ਼ਦ ਕਰ ਲਿਆ। ਵੀਡੀਓ ਬਣਾਉਣ ਵਾਲਾ ਤਾਂ ਯੋਗੇਸ਼ ਹੀ ਹੈ ਪਰ ਬਾਕੀ ਦੇ 2 ਦੋਸਤਾਂ ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਇਸ ਲਈ ਉਨ੍ਹਾਂ 2 ਲੋਕਾਂ ਦੇ ਨਾਂ ਜਨਤਕ ਨਹੀਂ ਕਰ ਰਹੀ ਕਿਉਂਕਿ ਪੁਲਸ ਨੂੰ ਸ਼ੱਕ ਹੈ ਕਿ ਗਿਰੀਸ਼ ਰੰਜਿਸ਼ਨ ਕਿਸੇ ਦਾ ਨਾਂ ਲੈ ਕੇ ਉਨ੍ਹਾਂ ਨੂੰ ਬਦਨਾਮ ਨਾ ਕਰੇ। ਅਜਿਹੇ ਵਿਚ ਪੁਲਸ ਸਿਲਵਰ ਪਲਾਜ਼ਾ ਹੋਟਲ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰੇਗੀ, ਜਦੋਂ ਕਿ ਉਨ੍ਹਾਂ ਲੋਕਾਂ ਦੀ ਮੋਬਾਇਲ ਲੋਕੇਸ਼ਨ ਵੀ ਕਢਵਾਈ ਜਾਵੇਗੀ, ਹਾਲਾਂਕਿ ਇਹ ਸਾਫ ਹੈ ਕਿ ਬਦਫੈਲੀ ਸਿਰਫ ਗਿਰੀਸ਼ ਨੇ ਹੀ ਕੀਤੀ। ਵੀਡੀਓ ਬਣਾਉਣ ਵਾਲਾ ਮੁਲਜ਼ਮ ਫਿਲਹਾਲ ਪੁਲਸ ਦੀ ਪਹੁੰਚ ਤੋਂ ਬਾਹਰ ਹੈ।
ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਗਿਰੀਸ਼ ਅਗਰਵਾਲ ਤੋਂ ਪੁੱਛਗਿੱਛ ਜਾਰੀ ਹੈ। ਫਿਲਹਾਲ ਜਾਂਚ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਾਮਲਾ ਨਾਬਾਲਗ ਦਾ ਹੈ। ਅਜਿਹੇ ਵਿਚ ਉੱਚ ਅਧਿਕਾਰੀ ਹੀ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਮੀਡੀਆ ਨੂੰ ਸਭ ਕਲੀਅਰ ਕਰ ਦਿੱਤਾ ਜਾਵੇਗਾ।

PunjabKesari

ਮੈਡੀਕਲ ’ਚ ਸਾਫ਼ ਹੋਵੇਗਾ ਕਿਹੜਾ ਪਿਆਇਆ ਸੀ ਨਸ਼ੇ ਵਾਲਾ ਪਦਾਰਥ
ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਨਾਬਾਲਗ ਦਾ ਸਿਵਲ ਹਸਪਤਾਲ ਵਿਚੋਂ ਮੈਡੀਕਲ ਕਰਵਾ ਲਿਆ ਗਿਆ ਹੈ, ਜਿਸ ਵਿਚ ਕੁਕਰਮ ਹੋਣ ਦੀ ਪੁਸ਼ਟੀ ਹੋ ਗਈ ਹੈ, ਹਾਲਾਂਕਿ ਨਾਬਾਲਗ ਨੂੰ ਬੇਹੋਸ਼ ਕਰਨ ਲਈ ਕਿਹੜਾ ਨਸ਼ੇ ਵਾਲਾ ਪਦਾਰਥ ਪਿਆਇਆ ਗਿਆ ਸੀ, ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ। 2 ਬੱਚਿਆਂ ਦੇ ਪਿਓ ਗਿਰੀਸ਼ ਅਗਰਵਾਲ ਦੀ ਇਸ ਘਿਨੌਣੀ ਕਰਤੂਤ ਕਾਰਨ ਪੂਰਾ ਇਲਾਕਾ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਗਿਰੀਸ਼ ਕਰਤਾਰਪੁਰ ਵਿਚ ਜੈਮਰ ਜਿਮ ਤੋਂ ਇਲਾਵਾ ਕਰਿਆਨੇ ਦੀ ਸ਼ਾਪ ਵੀ ਚਲਾਉਂਦਾ ਹੈ, ਜੋ ਕਰਤਾਰਪੁਰ ਵਿਚ ਕਾਫ਼ੀ ਮਸ਼ਹੂਰ ਵੀ ਹੈ।

ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

ਕੈਨੇਡਾ ਭੱਜਣ ਦੀ ਫਿਰਾਕ ’ਚ ਸੀ ਗਿਰੀਸ਼
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗਿਰੀਸ਼ ਅਗਰਵਾਲ ਵੀਡੀਓ ਵਾਇਰਲ ਕਰਨ ਤੋਂ ਬਾਅਦ ਕੈਨੇਡਾ ਭੱਜਣ ਦੀ ਫਿਰਾਕ ਵਿਚ ਸੀ। ਉਸਨੇ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਉਸਦੇ ਫ਼ਰਾਰ ਹੋਣ ਤੋਂ ਪਹਿਲਾਂ ਹੀ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਸ਼ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦਾ ਸੀ।

ਪਹਿਲਾਂ ਵੀ ਕਾਫ਼ੀ ਚਰਚਿਤ ਰਿਹਾ ਡੇਜ਼ ਹੋਟਲ
ਜਿਸ ਡੇਜ਼ ਇਨ ਹੋਟਲ ਵਿਚ ਨਾਬਾਲਗ ਨਾਲ ਬਦਫੈਲੀ ਹੋਈ, ਉਹ ਪਹਿਲਾਂ ਤੋਂ ਹੀ ਚਰਚਾ ਵਿਚ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ 3 ਤੋਂ 4 ਲੋਕ ਇਕ ਨਾਬਾਲਗ ਨੂੰ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਮੈਨੇਜਮੈਂਟ ਨੇ ਪੁੱਛਗਿੱਛ ਹੀ ਨਹੀਂ ਕੀਤੀ। ਇਹ ਹੋਟਲ ਇਸ ਲਈ ਵੀ ਚਰਚਿਤ ਹੈ ਕਿਉਂਕਿ ਇਥੇ ਘੰਟਿਆਂ ਦੇ ਹਿਸਾਬ ਨਾਲ ਜੋੜਿਆਂ ਨੂੰ ਕਮਰਾ ਦਿੱਤਾ ਜਾਂਦਾ ਹੈ। ਪੱਕੇ ਗਾਹਕਾਂ ਤੋਂ ਤਾਂ ਆਈ. ਡੀ. ਤਕ ਨਹੀਂ ਲਈ ਜਾਂਦੀ। ਜੇਕਰ ਪੁਲਸ ਗੰਭੀਰਤਾ ਨਾਲ ਜਾਂਚ ਕਰੇ ਤਾਂ ਕਿਤੇ ਨਾ ਕਿਤੇ ਹੋਟਲ ਮੈਨੇਜਮੈਂਟ ਦੀ ਵੀ ਗਲਤੀ ਸਾਹਮਣੇ ਆ ਸਕਦੀ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News