28 ਕੇਸਾਂ ’ਚ ਭਗੌੜੇ ਦੋਸ਼ੀ ਨੂੰ CIA ਸਟਾਫ ਗੁਰਦਾਸਪੁਰ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

11/28/2022 6:44:45 PM

ਗੁਰਦਾਸਪੁਰ (ਵਿਨੋਦ)-ਜ਼ਿਲ੍ਹਾ ਪੁਲਸ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਬਟਾਲਾ ਨੂੰ ਲੱਗਭਗ 28 ਕੇਸਾਂ ’ਚ ਭਗੌੜੇ ਇਕ ਖ਼ਤਰਨਾਕ ਦੋਸ਼ੀ ਜੋਬਨ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਗੋਤ ਪੋਕਰ ਨੂੰ ਸੀ. ਆਈ. ਏ. ਸਟਾਫ ਗੁਰਦਾਸਪੁਰ ਦੀ ਟੀਮ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗੁਰਦਾਸਪੁਰ ਤੋਂ ਗਈ ਟੀਮ ਦੀ ਅਗਵਾਈ ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪਤਨੀ ਨਾਲ ਮਿਲ ਛੋਟੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ

ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਜੋਬਨ ਮਸੀਹ ਜ਼ਿਲ੍ਹਾ ਪੁਲਸ ਗੁਰਦਾਸਪੁਰ ’ਚ ਬਹੁਤ ਹੀ ਖਤਰਨਾਕ ਅਪਰਾਧੀਆਂ ਦੀ ਸੂਚੀ ’ਚ ਆਉਂਦਾ ਹੈ ਅਤੇ ਇਸ ਨੂੰ ਪੁਲਸ ਪਾਰਟੀਆਂ ’ਤੇ ਹਮਲੇ ਕਰਨ ’ਚ ਵੀ ਮਸ਼ਹੂਰ ਮੰਨਿਆ ਜਾਂਦਾ ਹੈ। ਦੋਸ਼ੀ ਜੋਬਨ ਮਸੀਹ ਦੇ ਖ਼ਿਲਾਫ਼ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ’ਚ 12, ਤਿੱਬੜ ਪੁਲਸ ਸਟੇਸ਼ਨ ਵਿਚ 6, ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ, ਧਾਰੀਵਾਲ, ਬਟਾਲਾ, ਕਲਾਨੌਰ ’ਚ 2-2 ਕੇਸ ਦਰਜ ਹਨ, ਜਦਕਿ ਕਾਹਨੂੰਵਾਨ ਅਤੇ ਹੁਸ਼ਿਆਰਪੁਰ ਵਿਚ 1-1 ਕੇਸ ਦਰਜ ਹੈ।

ਇਹ ਖ਼ਬਰ ਵੀ ਪੜ੍ਹੋ : UK ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਪੁਲਸ ਸੂਤਰਾਂ ਅਨੁਸਾਰ ਇਹ ਦੋਸ਼ੀ ਕਈ ਕੇਸਾਂ ’ਚ ਅਦਾਲਤ ਵੱਲੋਂ ਭਗੌੜਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਪੁਲਸ ਨੂੰ ਇਹ ਕਈ ਵਾਰ ਚਕਮਾ ਦੇ ਕੇ ਭੱਜਣ ’ਚ ਸਫ਼ਲ ਹੋਇਆ ਹੈ। ਇਸ ’ਤੇ ਕਤਲ, ਲੁੱਟਮਾਰ ਸਮੇਤ ਲੋਕਾਂ ਨਾਲ ਮਾਰਕੁੱਟ ਕਰਨ ਆਦਿ ਦੇ ਕੇਸ ਦਰਜ ਹਨ। ਸੀ. ਆਈ. ਏ. ਸਟਾਫ ਗੁਰਦਾਸਪੁਰ ਵੱਲੋਂ ਕੁਝ ਸਮੇਂ ਤੋਂ ਦੋਸ਼ੀ ਜੋਬਨ ਮਸੀਹ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਅਤੇ ਹੁਣ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।  


Manoj

Content Editor

Related News