ਵਿਦੇਸ਼ ਜਾਣ ਦੇ ਚੱਕਰ ’ਚ ਪੁੱਜਾ ਸਲਾਖਾਂ ਦੇ ਪਿੱਛੇ, ਜਲਦ ਪੈਸੇ ਕਮਾਉਣ ਕਾਰਨ ਵੇਚਦਾ ਸੀ ਅਫੀਮ

01/22/2021 6:01:55 PM

ਗੁਰਦਾਸਪੁਰ (ਸਰਬਜੀਤ, ਗੁਰਪ੍ਰੀਤ ਚਾਵਲਾ) - ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਇਕ ਕਾਰ ਵਿਚੋਂ ਇਕ ਕਿਲੋਂ ਅਫੀਮ ਅਤੇ ਇਕ ਪਿਸਤੌਲ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਜ਼ਿਲ੍ਹਾ ਪੁਲਸ ਮੁਖੀ ਡਾ.ਰਾਜਿੰਦਰ ਸਿੰਘ ਸੋਹਲ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਆਈ.ਏ ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਪ੍ਰਭਜੋਤ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਟੀ-ਮੋੜ ਪੁੱਲੀ ਬੱਬੇਹਾਲੀ ਵਿਖੇ ਨਾਕਾ ਲਗਾਇਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ - Health Tips : ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ ਨਹੀਂ ਹੋਣਗੇ ਤੁਹਾਡੇ ਦੰਦ

ਇਕ ਮੁਖਬਰ ਨੇ ਪੁਲਸ ਪਾਰਟੀ ਨੂੰ ਜਾਣਕਾਰੀ ਦਿੱਤੀ ਕਿ ਇਕ ਕਾਰ ਪੀ.ਬੀ.06 ਐੱਨ.ਵਾਈ 0974 ਗੁਰਦਾਸਪੁਰ ਸ਼ਹਿਰ ਤੋਂ ਸ੍ਰੀ ਹਰਗੋਬਿੰਦਪੁਰ ਸਾਈਡ ਵੱਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ਦਾ ਸਵਾਰ ਵਿਅਕਤੀ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਇਹ ਦੋਸ਼ੀ ਗੁਰਦਾਸਪੁਰ ਤੋਂ ਨਸ਼ੀਲਾ ਪਦਾਰਥ ਲੈ ਕੇ ਸ੍ਰੀ ਹਰਗੋਬਿੰਦਪੁਰ ਨੂੰ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਜਦੋਂ ਪੁਲਸ ਨਾਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੇ ਉਕਤ ਗੱਡੀ ਨੂੰ ਆਉਂਦੇ ਹੋਏ ਰੋਕ ਲਿਆ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਪੁਲਸ ਵਲੋਂ ਪੁੱਛਣ ’ਤੇ ਚਾਲਕ ਨੇ ਆਪਣਾ ਨਾਮ ਅਮਰਬੀਰ ਸਿੰਘ ਉਰਫ ਅਮਰ ਪੁੱਤਰ ਮੰਗਲ ਸਿੰਘ ਦੱਸਿਆ। ਡੀ.ਐੱਸ.ਪੀ ਦੀ ਹਾਜ਼ਰੀ ਵਿਚ ਗੱਡੀ ਦੀ ਤਾਲਾਸ਼ੀ ਲੈਣ ’ਤੇ ਗੱਡੀ ਵਿਚੋਂ ਇਕ ਕਿਲੋਂ ਅਫੀਮ ਅਤੇ ਇਕ ਪਿਸਤੌਲ 32 ਬੋਰ ਦਾ ਬਰਾਮਦ ਹੋਇਆ, ਜਿਸ ਦੇ ਆਧਾਰ ’ਤੇ ਤਿੱਬੜ ਪੁਲਸ ਸਟੇਸਨ ਵਿਚ ਐੱਨ.ਡੀ.ਪੀ.ਐੱਸ. ਐਕਟ ਅਤੇ 25-54-59 ਹਥਿਆਰ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਦਾ ਪੁਲਸ ਰਿਮਾਂਡ ਲੈ ਕੇ ਦੋਸ਼ੀ ਤੋਂ ਪੁੱਛਗਿਛ ਕੀਤੀ ਜਾਵੇਗੀ ਕਿ ਦੋਸ਼ੀ ਕਿਸ ਕੋਲੋਂ ਅਫੀਮ ਲੈ ਕੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਤੋਂ ਬਚਣ ਲਈ ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗੁਰਦਾਸਪੁਰ ਪੁਲਸ ਵਲੋਂ ਗ੍ਰਿਫਤਾਰ ਨੌਜਵਾਨ ਅਮਰਬੀਰ ਸਿੰਘ ਦਾ ਕਹਿਣਾ ਸੀ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਹੁਣ ਆਇਲੇਟਸ ਕਰ ਰਿਹਾ ਸੀ। ਛੇਤੀ ਪੈਸੇ ਕਮਾਉਣ ਦੇ ਲਾਲਚ ’ਚ ਉਸ ਨੇ ਅਫੀਮ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਨੂੰ ਆਪਣੇ ’ਤੇ ਸ਼ਰਮ ਆ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਬਾਥਰੂਮ ਦੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਨਹਾ ਰਹੀ ਕੁੜੀ ਦੀ ਮੌਤ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ


rajwinder kaur

Content Editor

Related News