ਵਿਦੇਸ਼ ਜਾਣ ਲਈ ਕੁੜੀ ਨੇ ਚੱਲੀ ਚਾਲ, ਵਿਆਹ ਕਰਵਾ ਪਹੁੰਚੀ ਕੈਨੇਡਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
Monday, Jun 05, 2023 - 06:37 PM (IST)
ਬਠਿੰਡਾ : ਕੈਨੇਡਾ ਜਾਣ ਲਈ ਸਿਰਸਾ ਦੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਨੇ ਮਾਂ ਅਤੇ ਭਰਾ ਨਾਲ ਮਿਲ ਕੇ ਸਾਜ਼ਿਸ਼ ਦੇ ਤਹਿਤ ਜ਼ਿਲ੍ਹੇ ਦੇ ਪਿੰਡ ਲਾਲੇਆਣਾ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਅਤੇ ਸਹੁਰਿਆਂ ਦੇ ਪੈਸੇ ’ਤੇ ਕੈਨੇਡਾ ਚਲੀ ਗਈ। ਇਸ ਤੋਂ ਬਾਅਦ ਉਕਤ ਨੇ ਪਤੀ ਨੂੰ ਵੀ ਕੈਨੇਡਾ ਬੁਲਾ ਲਿਆ ਅਤੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਡਿਪੋਰਟ ਕਰਵਾ ਦਿੱਤਾ। ਪੀੜਤ ਪਰਿਵਾਰ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਦੀ ਸ਼ਿਕਾਇਤ ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਐੱਨ. ਆਰ. ਆਈ. ਪਤਨੀ, ਉਸ ਦੀ ਮਾਂ ਅਤੇ ਭਰਾ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿਚ ਫਿਲਹਾਲ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ
ਦਰਅਸਲ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਸ਼ਿਕਾਇਤ ਦੇ ਕੇ ਰਾਮਪਾਲ ਸਿੰਘ ਨਿਵਾਸੀ ਪਿੰਡ ਲਾਲੇਆਣਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਫਰਵਰੀ 2020 ਵਿਚ ਉਸ ਦੇ ਜੀਜਾ ਅਵਤਾਰ ਸਿੰਘ ਨਿਵਾਸੀ ਮਾਡਲ ਟਾਊਨ ਫੇਸ ਤਿੰਨ ਨੇ ਉਸ ਦੇ ਬੇਟੇ ਲਖਵਿੰਦਰ ਸਿੰਘ ਦੇ ਰਿਸ਼ਤੇ ਲਈ ਮੁਲਜ਼ਮ ਲੜਕੀ ਅਰਸ਼ਜੋਤ ਕੌਰ ਨਿਵਾਸੀ ਪਿੰਡ ਕੇਵਲ ਕਾਲਿਆਂਵਾਲੀ ਮੰਡੀ ਜ਼ਿਲ੍ਹਾ ਸਿਰਸਾ ਹਰਿਆਣਾ ਦੀ ਦੱਸ ਪਾਈ ਸੀ। ਉਸ ਨੇ ਦੱਸਿਆ ਕਿ ਕੁੜੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਹੈ। ਪੀੜਤ ਨੇ ਦੱਸਿਆ ਕਿ ਉਸਦੇ ਜੀਜਾ ਵਲੋਂ ਕੁੜੀ ਬਾਰੇ ਦੱਸਣ ਦੇ ਚੱਲਦੇ ਉਨ੍ਹਾਂ ਨੇ ਆਪਣੇ ਪੁੱਤ ਦਾ ਰਿਸ਼ਤਾ ਤੈਅ ਕਰਨ ਲਈ ਮੁਲਜ਼ਮ ਲੜਕੀ ਅਰਸ਼ਜੋਤ ਕੌਰ, ਉਸ ਦੀ ਮਾਂ ਹਰਜੀਤ ਕੌਰ ਤੇ ਭਰਾ ਪ੍ਰਭਜੋਤ ਸਿੰਘ ਨਾਲ ਆਪਣੇ ਜੀਜਾ ਦੇ ਘਰ ਮਾਡਲ ਵਿਚ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਸ਼ਰਤ ਰੱਖੀ ਕਿ ਜੇ ਉਹ ਉਨ੍ਹਾਂ ਦੀ ਧੀ ਨੂੰ ਕੈਨੇਡਾ ਭੇਜਣ ’ਤੇ ਪੈਸੇ ਖਰਚ ਕਰਨਗੇ ਤਾਂ ਉਹ ਉਨ੍ਹਾਂ ਦੇ ਪੁੱਤ ਨੂੰ ਵੀ ਕੈਨੇਡਾ ਲੈ ਕੇ ਜਾ ਸਕਦੀ ਹੈ ਅਤੇ ਜਿੱਥੇ ਉਨ੍ਹਾਂ ਨੂੰ ਪੀ. ਆਰ. ਮਿਲ ਜਾਵੇਗੀ।
ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ
ਕੈਨੇਡਾ ਬੁਲਾ ਕੇ ਕੋਲ ਰੱਖਣ ਤੋਂ ਕੀਤਾ ਇਨਕਾਰ
ਪੀੜਤ ਅਨੁਸਾਰ ਕੈਨੇਡਾ ਪਹੁੰਚਣ ਤੋਂ ਬਾਅਦ ਅਰਸ਼ਜੋਤ ਕੌਰ ਨੇ ਉਸ ਦੇ ਪੁੱਤ ਲਖਵਿੰਦਰ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ’ਤੇ ਕੈਨੇਡਾ ਵਿਚ ਝੂਠਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਦੇ ਪੁੱਤ ਨੇ ਇਸ ਬਾਰੇ ਵਿਚ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਕੁੜੀ ਦੀ ਮਾਂ ਹਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਧਮਕੀ ਦਿੱਤੀ ਕਿ ਜੇ ਉਹ ਉਨ੍ਹਾਂ ਨੂੰ 30 ਲੱਖ ਰੁਪਏ ਦੇਣਗੇ ਤਾਂ ਉਸ ਦੀ ਬੇਟੀ ਵਰਕ ਪਰਮਿਟ ’ਤੇ ਦਸਤਖਤ ਕਰੇਗੀ, ਨਹੀਂ ਤਾਂ ਨਹੀਂ ਕਰੇਗੀ। ਮੁਲਜ਼ਮ ਲੜਕੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ ਜੋ ਹੁਣ ਚਲੀ ਗਈ ਹੈ। ਜੇ ਉਹ ਉਨ੍ਹਾਂ ਨੂੰ ਪੈਸੇ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਦੀ ਧੀ ਲਖਵਿੰਦਰ ਨੂੰ ਡਿਪੋਰਟ ਕਰਵਾ ਦੇਵੇਗੀ। ਪੀੜਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 30 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੇ ਪੁੱਤਰ ਨੂੰ ਡਿਪੋਰਟ ਕਰਵਾ ਦਿੱਤਾ ਗਿਆ। ਪੀੜਤ ਅਨੁਸਾਰ ਉਸ ਨੇ ਲੜਕੀ ਦੀ ਮਾਂ ਦੇ ਪਿੰਡ ਕੇਵਲ ਸਿੰਘ ਜਾ ਕੇ ਪੰਜ ਲੱਖ ਰੁਪਏ ਦਿੱਤੇ ਸੀ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani