ਜ਼ਮੀਨ ਵੇਚ-ਵੱਟ ਕੇ ਵਿਦੇਸ਼ ਭੇਜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

Sunday, Oct 04, 2020 - 06:20 PM (IST)

ਜ਼ਮੀਨ ਵੇਚ-ਵੱਟ ਕੇ ਵਿਦੇਸ਼ ਭੇਜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਫਿਰੋਜ਼ਪੁਰ (ਮਲਹੋਤਰਾ) : ਪਤਨੀ ਦੀ ਵਿਦੇਸ਼ 'ਚ ਵੱਸਣ ਦੀ ਜ਼ਿੱਦ ਪੂਰੀ ਕਰਨ ਲਈ ਵਿਅਕਤੀ ਨੇ ਆਪਣੀ ਜ਼ਮੀਨ ਵੇਚ ਦਿੱਤੀ ਪਰ ਵਿਦੇਸ਼ ਜਾਣ ਤੋਂ ਬਾਅਦ ਉਸੇ ਪਤਨੀ ਨੇ ਪਤੀ ਅਤੇ ਬੇਟੀ ਨੂੰ ਉਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਮਲਾ ਪਿੰਡ ਬੁੱਕਨ ਖਾਂ ਵਾਲਾ ਦਾ ਹੈ। ਪੀੜਤ ਵਿਅਕਤੀ ਗੁਰਵਿੰਦਰ ਸਿੰਘ ਨੇ 2 ਸਤੰਬਰ 2020 ਨੂੰ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਪਤਨੀ ਰੁਪਿੰਦਰ ਕੌਰ ਵਿਦੇਸ਼ ਜਾਣ ਦੀ ਜ਼ਿੱਦ ਕਰਦੀ ਸੀ ਤੇ ਉਥੇ ਜਾ ਕੇ ਉਸ ਨੂੰ ਤੇ ਉਸਦੀ ਕੁੜੀ ਨੂੰ ਵੀ ਬੁਲਾਉਣ ਦਾ ਕਹਿੰਦੀ ਸੀ। 

ਇਹ ਵੀ ਪੜ੍ਹੋ :  ਵੱਡੀ ਖ਼ਬਰ : ਖਾਲਿਸਤਾਨੀ ਅੱਤਵਾਦੀ ਮੱਖਣ ਸਿੰਘ ਭਾਰੀ ਅਸਲੇ ਸਣੇ ਗ੍ਰਿਫ਼ਤਾਰ

ਉਸ ਨੇ ਦੱਸਿਆ ਕਿ ਆਪਣੀ ਇਕ ਕਿੱਲਾ ਜ਼ਮੀਨ 25 ਲੱਖ ਰੁਪਏ ਵਿਚ ਵੇਚ ਕੇ ਉਸ ਨੇ ਰੁਪਿੰਦਰ ਕੌਰ ਨੂੰ ਵਿਦੇਸ਼ ਭੇਜਣ ਦਾ ਇੰਤਜ਼ਾਮ ਕਰ ਦਿੱਤਾ ਅਤੇ ਬਾਅਦ ਵਿਚ 15 ਲੱਖ ਰੁਪਏ ਹੋਰ ਆਪਣੇ ਸਹੁਰੇ ਕੁਲਵੰਤ ਸਿੰਘ ਪਿੰਡ ਚੱਕ ਹਰਾਜ ਰਾਹੀਂ ਰੁਪਿੰਦਰ ਕੌਰ ਨੂੰ ਭੇਜੇ। ਉਸ ਨੇ ਦੋਸ਼ ਲਗਾਏ ਕਿ ਵਿਦੇਸ਼ ਵਿਚ ਵੱਸਣ ਤੋਂ ਬਾਅਦ ਰੁਪਿੰਦਰ ਕੌਰ ਉਸ ਨੂੰ ਅਤੇ ਉਸਦੀ ਧੀ ਨੂੰ ਉਥੇ ਬੁਲਾਉਣ ਤੋਂ ਸਾਫ਼ ਮੁਕਰ ਗਈ। ਆਪਣੇ ਨਾਲ ਹੋਏ ਧੋਖੇ ਦੀ ਸ਼ਿਕਾਇਤ ਉਸ ਨੇ ਪੁਲਸ ਕੋਲ ਦਿੱਤੀ। 

ਇਹ ਵੀ ਪੜ੍ਹੋ :  ਭਰੇ ਮੰਚ 'ਤੇ ਸੁੱਖੀ ਰੰਧਾਵਾ ਨੂੰ ਬੋਲੇ ਸਿੱਧੂ, ਹੁਣ ਨਾ ਰੋਕ 'ਪਹਿਲਾਂ ਵੀ ਬਿਠਾਈ ਰੱਖਿਆ ਸੀ'  

ਉਧਰ ਥਾਣਾ ਕੁੱਲਗੜੀ ਦੇ ਏ.ਐੱਸ.ਆਈ. ਮਹਿੰਦਰ ਸਿੰਘ ਅਨੁਸਾਰ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਰੁਪਿੰਦਰ ਕੌਰ ਅਤੇ ਉਸਦੇ ਬਾਪ ਕੁਲਵੰਤ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਹੋਇਆ ਕੋਰੋਨਾ


author

Gurminder Singh

Content Editor

Related News