ਵਿਦੇਸ਼ ਜਾਣ ਦਾ ਸੁਫ਼ਨਾ ਟੁੱਟਾ, ਟਰੈਵਲ ਏਜੰਟ ਦੀ ਧੋਖਾਦੇਹੀ ਦਾ ਸ਼ਿਕਾਰ 27 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ
Friday, Jul 30, 2021 - 06:25 PM (IST)
ਬੀਜਾ (ਬਿਪਨ, ਧੀਰਾ) : ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇਕ ਨੌਜਵਾਨ ਨੇ ਇਕ ਧੋਖੇਬਾਜ਼ ਏਜੰਟ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਰਵੀਦੀਪ ਸਿੰਘ (27) ਨੂੰ ਦੁਬਈ ਭੇਜਣ ਲਈ ਪਿੰਡ ਰਸੂਲੜਾ ਦੇ ਇਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜ਼ਾਰ ਰੁਪਏ ਦਿੱਤੇ ਸੀ। ਕੰਮਕਾਰ ਦੀ ਭਾਲ ’ਚ ਰਵੀਦੀਪ ਸਿੰਘ ਨੇ ਦੁਬਈ ਜਾਣਾ ਸੀ, ਕਿਉਂਕਿ ਪਰਿਵਾਰ ਅੰਦਰ ਗਰੀਬੀ ਬਹੁਤ ਹੈ। ਏਜੰਟ ਲਾਰੇ ਲਾਉਂਦਾ ਰਿਹਾ ਪਰ ਰਵੀਦੀਪ ਨੂੰ ਦੁਬਈ ਨਹੀਂ ਭੇਜਿਆ।
ਇਹ ਵੀ ਪੜ੍ਹੋ : ਲਾਵਾਂ-ਫੇਰਿਆਂ ਦੌਰਾਨ ਗੁਰਦੁਆਰਾ ਸਾਹਿਬ ’ਚੋਂ ਅਗਵਾ ਹੋਏ ਲਾੜਾ-ਲਾੜੀ ਦੇ ਮਾਮਲੇ ’ਚ ਨਵਾਂ ਮੋੜ
ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਰਵੀਦੀਪ ਜਦੋਂ ਰਣਧੀਰ ਕੋਲ ਪੈਸੇ ਮੰਗਣ ਜਾਂਦਾ ਸੀ ਤਾਂ ਘਰ ਦੀਆਂ ਔਰਤਾਂ ਅੱਗੇ ਹੋ ਕੇ ਵਿਰੋਧ ਕਰਨ ਲਗਦੀਆਂ ਸੀ। 22 ਜੁਲਾਈ ਨੂੰ ਏਜੰਟ ਨੇ ਰਵੀਦੀਪ ਨਾਲ ਹੱਥੋਪਾਈ ਕੀਤੀ ਤਾਂ ਉਸ ਨੇ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਣਧੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਲਿਆ ਹੈ ਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਉਜੜਿਆ ਹੱਸਦਾ-ਵੱਸਦਾ ਪਰਿਵਾਰ, ਕੁੜੀ ਨੇ ਫਾਹਾ ਲਿਆ, ਮੁੰਡੇ ਨੇ ਕੱਟ ਲਈਆਂ ਨਸਾਂ
ਨੋਟ - ਵਿਦੇਸ਼ ਭੇਜਣ ਦਾ ਨਾਂ ’ਤੇ ਟਰੈਵਲ ਏਜੰਟਾਂ ਵਲੋਂ ਨੌਜਵਾਨਾਂ ਨਾਲ ਕੀਤੀ ਜਾਂਦੀ ਲੁੱਟ ’ਤੇ ਤੁਸੀਂ ਕੀ ਕਹਿਣਾ ਚਾਹੋਗੇ?