ਪੰਜਾਬੀਆਂ ਲਈ ਮਿਸਾਲ ਬਣਿਆ ਇਹ ਜੋੜਾ, ਬਿਰਧ ਮਾਂ-ਬਾਪ ਦੀ ਸੇਵਾ ਲਈ ਛੱਡਿਆ ਵਿਦੇਸ਼

Saturday, Apr 03, 2021 - 08:08 PM (IST)

ਪੰਜਾਬੀਆਂ ਲਈ ਮਿਸਾਲ ਬਣਿਆ ਇਹ ਜੋੜਾ, ਬਿਰਧ ਮਾਂ-ਬਾਪ ਦੀ ਸੇਵਾ ਲਈ ਛੱਡਿਆ ਵਿਦੇਸ਼

ਬਰਨਾਲਾ (ਪੁਨੀਤ ਮਾਨ) : ਇਕ ਪਾਸੇ ਜਿੱਥੇ ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ , ਉਥੇ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਂਗੇਵਾਲ ਦੇ ਵਿਆਹੁਤਾ ਜੋੜੇ ਨੇ ਮਾਂ-ਬਾਪ ਦੀ ਸੇਵਾ ਲਈ ਵਿਦੇਸ਼ ਛੱਡ ਕੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਪਿੰਡ ਮਾਂਗੇਵਾਲ ਦਾ ਸੁਖਦੀਪ ਸਿੰਘ ਲਾਲੀ ਖਾੜਕੂਵਾਦ ਦੇ ਦੌਰ ਵਿਚ ਅਮਰੀਕਾ ਚਲਾ ਗਿਆ ਸੀ। ਲਗਭਘ 20 ਸਾਲ ਅਮਰੀਕਾ ਵਿਚ ਰਹਿਣ ਤੋਂ ਬਾਅਦ ਉਸ ਵਲੋਂ ਇਟਲੀ ਦੀ ਪੀ. ਆਰ. ਹਾਸਲ ਤੇਜਿੰਦਰ ਕੌਰ ਨਾਲ ਵਿਆਹ ਕਰਵਾ ਲਿਆ ਗਿਆ ਪਰ ਪੰਜਾਬ ਘਰ ਵਿਚ ਬਜ਼ੁਰਗ ਮਾਂ-ਬਾਪ ਦੀ ਕੋਈ ਦੇਖਭਾਲ ਨਾ ਹੋਣ ਕਾਰਨ ਦੋਵੇਂ ਜੀਅ ਨਿਰਾਸ਼ ਰਹਿਣ ਲੱਗੇ। ਅੰਤ ਉਨ੍ਹਾਂ ਨੇ ਪੰਜਾਬ ’ਚ ਬਜ਼ੁਰਗ ਮਾਪਿਆਂ ਕੋਲ ਆਉਣ ਦਾ ਫ਼ੈਸਲਾ ਕਰ ਲਿਆ ਗਿਆ।

ਇਹ ਵੀ ਪੜ੍ਹੋ : ਮੁੰਡੇ ਨੂੰ ਵਿਦੇਸ਼ ਭੇਜਣ ਲਈ ਕੁੜੀ ਦੇ ਚੱਕਰ ’ਚ ਫਸਿਆ ਪਰਿਵਾਰ, 45 ਲੱਖ ਲਾਇਆ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

2007 ਤੋਂ ਲੈ ਕੇ ਦੋਵੇਂ ਪਤੀ-ਪਤਨੀ ਆਪਣੀ ਵਿਦੇਸ਼ਾਂ ਦੀ ਐਸ਼ੋ ਆਰਾਮ ਛੱਡ ਕੇ ਆਪਣੇ ਮਾਪਿਆਂ ਦੀ ਸੇਵਾ ਵਿਚ ਲੱਗੇ ਹੋਏ ਹਨ। ਸੁਖਦੀਪ ਸਿੰਘ ਪੰਜਾਬ ਮੁੜ ਖੇਤੀ ਕਰਨ ਲੱਗਾ ਹੈ। ਉਸ ਵਲੋਂ ਰਵਾਇਤੀ ਖੇਤੀ ਤੋਂ ਹੱਟ ਕੇ ਆਰਗੈਨਿਕ ਖੇਤੀ ਵੱਲ ਵੀ ਕਦਮ ਵਧਾਏ ਗਏ ਸਨ। ਜਦਕਿ ਉਸਦੀ ਪਤਨੀ ਤੇਜਿੰਦਰ ਕੌਰ ਨੈਚਰੋਪੈਥੀ ਦੀ ਵਧੀਆ ਡਾਕਟਰ ਹੈ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ਾਂ ਨੂੰ ਛੱਡਣਾ ਔਖਾ ਹੈ ਪਰ ਮਾਪਿਆਂ ਨੂੰ ਇਕੱਲੇ ਨਹੀਂ ਛੱਡ ਸਕਦੇ ਸੀ। ਪੈਸਾ ਤਾਂ ਵਿਅਕਤੀ ਕਿਸੇ ਵੀ ਸਮੇਂ ਕਮਾ ਸਕਦਾ ਹੈ ਪਰ ਮਾਂ-ਬਾਪ ਚਲੇ ਜਾਣ ਤਾਂ ਉਹ ਨਹੀਂ ਮਿਲਦੇ।

ਇਹ ਵੀ ਪੜ੍ਹੋ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਪਰਤਣ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਨੂੰ ਕਈ ਪ੍ਰਕਾਰ ਦੀਆਂ ਭਿਆਨਕ ਬੀਮਾਰੀਆਂ ਨੇ ਘੇਰਿਆ ਹੋਇਆ ਸੀ ਪਰ ਪੰਜਾਬ ਆਉਣ ’ਤੇ ਉਨ੍ਹਾਂ ਆਪਣੇ ਮਾਪਿਆਂ ਦਾ ਖਾਣ-ਪੀਣ ਬਦਲ ਕੇ ਹੀ ਉਨ੍ਹਾਂ ਦਾ ਇਲਾਜ ਕਰ ਦਿੱਤਾ ਅਤੇ ਉਹ ਹੁਣ ਕੋਈ ਮੈਡੀਕਲ ਦਵਾਈ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਪੰਜਾਬ ਰਹਿਣ ਦਾ ਕਾਰਨ ਉਨ੍ਹਾਂ ਦੇ ਬੱਚੇ ਨੂੰ ਆਪਣੇ ਸੱਭਿਆਚਾਰ, ਇਤਿਹਾਸ ਨਾਲ ਜੋੜ ਕੇ ਰੱਖਣਾ ਵੀ ਹੈ। ਹੁਣ ਉਨ੍ਹਾਂ ਦਾ ਬੱਚਾ ਗਿਆਰਾਂ ਸਾਲ ਦਾ ਹੈ, ਜੋ ਇਸ ਧਰਤੀ ਨਾਲ ਜੁੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵਿਦੇਸ਼ ਛੱਡਣ ਕਾਰਨ ਲੋਕ ਉਨ੍ਹਾਂ ਨੂੰ ਮਖੌਲ ਕਰਦੇ ਹਨ ਪਰ ਉਹ ਆਪਣੇ ਮਾਪਿਆਂ ਦੀ ਸੇਵਾ ਲਈ ਵਿਦੇਸ਼ ਛੱਡ ਕੇ ਆਏ ਹਨ। ਇਸਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ

ਆਪਣੇ ਪੁੱਤਰ ਅਤੇ ਨੂੰਹ ਵਲੋਂ ਵਿਦੇਸ਼ ਛੱਡ ਕੇ ਪੰਜਾਬ ਰਹਿਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਸੁਖਦੀਪ ਸਿੰਘ ਦੇ ਪਿਤਾ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਵੀ ਵਿਦੇਸ਼ ਗਿਆ ਸੀ ਪਰ ਉਨ੍ਹਾਂ ਦਾ ਮਨ ਵਿਦੇਸ਼ ਦੀ ਧਰਤੀ ’ਤੇ ਨਹੀਂ ਲੱਗਿਆ। ਜਿਸ ਕਰਕੇ ਪੰਜਾਬ ਮੁੜ ਆਇਆ। ਹੁਣ ਉਸਦਾ ਪੁੱਤ ਅਤੇ ਨੂੰਹ ਉਨ੍ਹਾਂ ਦੀ ਖੂਬ ਸੇਵਾ ਕਰਦੇ ਹਨ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News