ਵਾਰਿਸ ਦੀ ਸ਼ੱਕੀ ਮੌਤ ਦੀਆਂ ਖੁੱਲ੍ਹਣ ਲੱਗੀਆਂ ਗੁੰਝਲਾਂ, ਮਾਮੇ ਦੇ ਬਿਆਨਾਂ ਤੋਂ ਹੋਇਆ ਨਵਾਂ ਖੁਲਾਸਾ
Thursday, Feb 25, 2021 - 06:19 PM (IST)
ਅਬੋਹਰ (ਜ. ਬ.): ਬੀਤੇ ਦਿਨੀਂ ਅਬੋਹਰ-ਮਲੋਟ ਕੌਮਾਂਤਰੀ ਰੋਡ ਨੰ. 10 ’ਤੇ ਸਥਿਤ ਇਕ ਘਿਓ ਫੈਕਟਰੀ ਨੇੜੇ ਇਕ ਬੰਦ ਕਾਰ ’ਚ ਮਰੇ ਹੋਏ ਮਿਲੇ 19 ਸਾਲਾ ਵਾਰਿਸ ਦੇ ਸਬੰਧ ’ਚ ਜਿੱਥੇ ਉਸਦੇ ਪਰਿਵਾਰ ਵਾਲਿਆਂ ਵੱਲੋਂ ਕਥਿਤ ਤੌਰ ’ਤੇ ਉਸਦੀ ਹੱਤਿਆ ਦਾ ਮਾਮਲਾ ਜਤਾਇਆ ਜਾ ਰਿਹਾ ਸੀ ਉਥੇ ਹੀ ਅੱਜ ਇਸ ਮਾਮਲੇ ਞਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ ਜਦ ਇਹ ਮਾਮਲਾ ਕਥਿਤ ਤੌਰ ’ਤੇ ਆਤਮ-ਹੱਤਿਆ ਨਾਲ ਜੁੜਿਆ ਪਾਇਆ ਗਿਆ। ਥਾਣਾ ਸਦਰ ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਕਰਦੇ ਹੋਏ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ
ਜਾਣਕਾਰੀ ਅਨੁਸਾਰ ਵਾਰਿਸ ਕਾਲੜਾ ਪੁੱਤਰ ਸਵ. ਰਾਜ ਕੁਮਾਰ ਕਾਲੜਾ ਨੂੰ ਉਸਦੇ ਮਾਮਾ ਚਰਣਦਾਸ ਚੰਨੀ ਵਾਸੀ ਹਿਮਾਚਲ ਪ੍ਰਦੇਸ਼ ਨੇ ਗੋਦ ਲਿਆ ਹੋਇਆ ਸੀ। ਚਰਣਦਾਸ ਚੰਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 19 ਸਾਲਾ ਵਾਰਿਸ ਇਕ ਆਨਲਾਈਨ ਕੰਪਨੀ ਚ ਕੰਮ ਕਰਦਾ ਸੀ ਜਿੱਥੇ ਉਸਨੇ ਸੈਂਕੜਾ ਲੋਕਾਂ ਦਾ ਰੁਪਇਆ ਆਨਲਾਈਨ ਕੰਪਨੀ ’ਚ ਲੁਆਇਆ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਕਤ ਕੰਪਨੀ ਬੰਦ ਹੋਣ ਕਾਰਣ ਉੱਥੋਂ ਦੇ ਵਾਸੀ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਧਮਕਿਆਂ ਦੇ ਰਹੇ ਸੀ, ਇਸੇ ਦੇ ਚਲਦੇ ਵਾਰਿਸ ਪਿਛਲੇ 4 ਮਹੀਨੀਆਂ ਤੋਂ ਮਲੋਟ ’ਚ ਆਪਣੇ ਮਾਤਾ-ਪਿਤਾ ਕੋਲ ਆਇਆ ਹੋਇਆ ਸੀ। ਇਸ ਦੌਰਾਨ ਉਸਦਾ ਅਬੋਹਰ ’ਚ ਵੀ ਆਉਣਾ ਜਾਣਾ ਲੱਗਾ ਰਹਿੰਦਾ ਸੀ। ਚਰਣਦਾਸ ਚੰਨੀ ਨੇ ਦੱਸਿਆ ਕਿ ਬੀਤੇ ਦਿਨਾਂ ਵਾਰਿਸ ਨੇ ਉਸਦੇ ਜੀ. ਐੱਸ. ਟੀ. ਨੰਬਰ ’ਤੇ ਆਨਲਾਈਨ ਹੀ ਕਾਰਬਨਮੋਨੋਆਕਸਾਈਡ ਦਾ ਸਿਲੰਡਰ ਮੰਗਵਾਇਆ ਸੀ, ਕਿਉਂਕਿ ਇਹ ਸਿਲੰਡਰ ਕੇਵਲ ਜੀ. ਐੱਸ. ਟੀ. ਨੰਬਰ ਹੋਣ ’ਤੇ ਹੀ ਜਾਰੀ ਹੁੰਦਾ ਹੈ।
ਇਹ ਵੀ ਪੜ੍ਹੋ: ਫ਼ਿਰ ਤੋਂ ਵਧਣ ਲੱਗਾ ਕੋਰੋਨਾ, ਲੋਕ ਬੇਪ੍ਰਵਾਹ, ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ
ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਬੀਤੀ ਰਾਤ ਵਾਰਿਸ ਨੇ ਮਲੋਟ ਰੋਡ ਤੇ ਆ ਕੇ ਆਪਣੀ ਕਾਰ ’ਚ ਇਹ ਸਿਲੰਡਰ ਰੱਖਿਆ ਅਤੇ ਗੱਡੀ ਨੂੰ ਅੰਦਰੋਂ ਬੰਦ ਕਰਕੇ ਸਿਲੰਡਰ ਖੋਲ੍ਹ ਦਿੱਤਾ, ਜਿਸਦੀ ਗੈਸ ਚੜ੍ਹਣ ਕਾਰਣ ਉਸਦੀ ਮੌਤ ਹੋ ਗਈ। ਥਾਣਾ ਸਦਰ ਦੇ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਵਾਰ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ’ਤੇ ਜੇਕਰ ਉਸ ਚ ਕੁਝ ਪਾਇਆ ਗਿਆ ਤਾਂ ਉਸੇ ਹਿਸਾਬ ਨਾਲ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ