ਪੁੱਤ ਦੇ ਵਿਆਹ ਦਾ ਕਾਰਡ ਵੰਡਣ ਗਏ ਪਿਤਾ ਦੀ ਹਾਰਟ ਅਟੈਕ ਨਾਲ ਮੌਤ

Monday, Dec 02, 2019 - 03:52 PM (IST)

ਪੁੱਤ ਦੇ ਵਿਆਹ ਦਾ ਕਾਰਡ ਵੰਡਣ ਗਏ ਪਿਤਾ ਦੀ ਹਾਰਟ ਅਟੈਕ ਨਾਲ ਮੌਤ

ਅਬੋਹਰ (ਸੁਨੀਲ) : ਗੋਬਿੰਦ ਨਗਰੀ ਵਾਸੀ ਇਕ ਵਿਅਕਤੀ ਦੇ ਪਰਿਵਾਰ 'ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ, ਜਦੋਂ ਵਿਆਹ ਵਾਲੇ ਨੌਜਵਾਨ ਦੇ ਪਿਤਾ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰਾਮ ਨਿਵਾਸ (62) ਪੁੱਤਰ ਮਾਤਾ ਚੰਦ ਵਾਸੀ ਗੋਬਿੰਦ ਨਗਰੀ ਦੇ ਬੇਟੇ ਅਰੁਣ ਦਾ 12 ਦਸੰਬਰ ਨੂੰ ਵਿਆਹ ਹੈ ਅਤੇ ਰਾਮ ਨਿਵਾਸ ਅੱਜ ਸਵੇਰੇ ਆਪਣੇ ਇਕ ਰਿਸ਼ਤੇਦਾਰ ਦੇ ਨਾਲ ਕਾਰ 'ਚ ਸਵਾਰ ਹੋ ਕੇ ਵਿਆਹ ਦੇ ਕਾਰਡ ਵੰਡ ਰਿਹਾ ਸੀ। ਜਦੋਂ ਉਹ ਜੋਹੜੀ ਮੰਦਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ 'ਤੇ ਉਸ ਦੀ ਗੱਡੀ ਸੜਕ ਕੰਢੇ ਲੱਗੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਉਸ ਦਾ ਰਿਸ਼ਤੇਦਾਰ ਮਾਮੂਲੀ ਰੂਪ ਤੋਂ ਫੱਟੜ ਹੋ ਗਿਆ। ਰਿਸ਼ਤੇਦਾਰ ਨੇ ਇਸ ਗੱਲ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਨ੍ਹਾਂ ਨੇ ਰਾਮ ਨਿਵਾਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


author

cherry

Content Editor

Related News