ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਬਾਰੇ ਜਾਣੋ ਖ਼ਾਸ ਗੱਲਾਂ, ਇੰਝ ਪਾਉਣਾ ਚਾਹੁੰਦੇ ਸਨ ਕਿਸਾਨੀ ਘੋਲ 'ਚ ਯੋਗਦਾਨ

Saturday, May 15, 2021 - 01:55 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਛੋਟੇ ਭਰਾ ਕੁਲਵੀਰ ਸਿੰਘ ਦੇ ਲੜਕੇ ਅਭੈ ਸਿੰਘ ਸੰਧੂ (65) ਦੀ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਸੰਧੂ ਕੋਵਿਡ-19 ਦੀ ਚਪੇਟ ’ਚ ਆ ਗਏ ਸਨ, ਜਿਸ ਨਾਲ ਉਹ ਖੁਦ ਨੂੰ ਕਵਰ ਨਹੀਂ ਕਰ ਸਕੇ। 

ਕਿਸਾਨੀ ਘੋਲ 'ਚ ਪਾਉਣਾ ਚਾਹੁੰਦੇ ਸਨ ਇੰਝ ਯੋਗਦਾਨ 
ਛੋਟੀ ਉਮਰ ਵਿਚ ਦੇਸ਼ ਦੀ ਆਜ਼ਾਦੀ ਲਈ ਸੂਲੀ ਚੜ੍ਹਨ ਵਾਲੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਆਜ਼ਾਦੀ ਉਪਰੰਤ ਬਣੇ ਰਾਜਨੀਤਕ ਢਾਂਚੇ ਤੋ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਦੇ ਸ਼ਹੀਦਾਂ ਨੇ ਜਿਸ ਆਜ਼ਾਦ ਭਾਰਤ ਲਈ ਆਪਣਾ ਪੂਰਾ ਜੀਵਨ ਕੁਰਬਾਨ ਕਰ ਦਿੱਤਾ ਹੈ, ਉਸ ਆਜ਼ਾਦੀ ਦਾ ਸੁੱਖ ਦੇਸ਼ ਦੀ ਜਨਤਾ ਨੂੰ ਨਹੀਂ ਮਿਲ ਸਕਿਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰਾਜਨੀਤਕ ਢਾਂਚੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਪੂਰਾ ਮਾਣ-ਸਨਮਾਨ ਹਾਸਲ ਨਹੀਂ ਹੋਇਆ ਹੈ ਅਤੇ ਉਨ੍ਹਾਂ ਸਿਰਫ਼ 26 ਜਨਵਰੀ ਅਤੇ 15 ਅਗਸਤ ਵਰਗੇ ਕੌਮੀ ਤਿਉਹਾਰਾਂ ’ਤੇ ਹੀ ਸੱਦਾ ਕਰਕੇ ਸੰਪੰਨ ਕਰ ਲਿਆ ਜਾਂਦਾ ਹੈ, ਜੋ ਸਿਰਫ਼ ਵਿਖਾਵਾ ਹੈ। 

ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਅਭੈ ਸੰਧੂ ਚੰਡੀਗੜ੍ਹ ਵਿਖੇ 1997 ’ਚ ਹੋਏ ਸਨ ਸੈਟਲ
ਸੰਧੂ 1997 ਤੋਂ ਚੰਡੀਗੜ੍ਹ ਵਿਖੇ ਸੈਟਲ ਹੋਏ ਸਨ ਅਤੇ ਕੁਲਵੀਰ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਨਾਂ ’ਤੇ ਇਕ ਐੱਨ. ਜੀ. ਓ. ਚਲਾ ਰਹੇ ਸਨ। ਜਿਸ ਦਾ ਮੰਤਵ ਨੌਜਵਾਨਾਂ ’ਚ ਆਜ਼ਾਦੀ ਘੁਲਾਟੀਆਂ ਦੀ ਸੋਚ ਨੂੰ ਪੈਦਾ ਕਰਕੇ ਦੇਸ਼ ਹਿੱਤ ਕੰਮ ਕਰਨਾ ਸੀ ਅਤੇ ਇਸ ਮੰਤਵ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਗਤੀਵਿਧੀਆਂ ਦਾ ਆਯੋਜਨ ਕਰਕੇ ਅਤੇ ਸੰਸਥਾ ਦੇ ਕਾਰਜ ਸਬੰਧੀ ਲੇਖ ਪ੍ਰਕਾਸ਼ਿਤ ਕਰਕੇ ਨੌਜਵਾਨਾਂ ਨੂੰ ਇਸ ਸੋਚ ਨਾਲ ਜੋੜਿਆ ਜਾ ਰਿਹਾ ਹੈ। ਸੰਧੂ ਨੇ ਸਾਲ 2010 ਤੋਂ 14 ਤੱਕ ਐਕਟਿਵ ਰਾਜਨੀਤੀ ਵਿੱਚ ਹਿੱਸਾ ਵੀ ਲਿਆ। ਪਹਿਲਾਂ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ. ਪੀ. ਪੀ. (ਪਿਪਲ ਪਾਰਟੀ ਆਫ਼ ਪੰਜਾਬ) ਵਿੱਚ ਅਤੇ ਇਸ ਉਪਰੰਤ ਆਮ ਆਦਮੀ ਪਾਰਟੀ ਵਿੱਚ ਕੰਮ ਕੀਤਾ। ਉਨ੍ਹਾਂ ਦੇ ਸਪੁੱਤਰ ਸ਼੍ਰੀ ਅਭਿਤੇਜ ਸਿੰਘ ਜਿਨ੍ਹਾਂ ਲਾਰੈਂਸ ਸਕੂਲ ਸਨਾਵਰ ਤੋਂ ਆਪਣੀ ਸਕੂਲਿੰਗ ਪੂਰੀ ਕੀਤੀ ਹੈ, ਆਮ ਆਦਮੀ ਪਾਰਟੀ ਦੇ ਐਕਟਿਵ ਵਰਕਰ ਦੇ ਤੌਰ ’ਤੇ ਕੰਮ ਕੀਤਾ, ਉਨ੍ਹਾਂ ਦੀ 6 ਸਾਲ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਜੋ ਸ਼ਹੀਦ ਦੇ ਪਰਿਵਾਰ ਲਈ ਇਕ ਵੱਡਾ ਸਦਮਾ ਸੀ।

ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

PunjabKesari

ਕਿਸਾਨ ਮੂਵਮੈਂਟ ’ਚ ਸੰਧੂ ਨੇ ਕੀਤੀ ਸੀ ਐਕਟਿਵ ਭਾਗੀਦਾਰੀ
ਅਭੈ ਸੰਧੂ ਕੇਂਦਰ ਸਰਕਾਰ ਵੱਲੋਂ ਲਾਗੂ 3 ਖੇਤੀ ਕਾਨੂੰਨਾਂ ਤੋਂ ਖਫ਼ਾ ਸਨ ਅਤੇ ਉਹ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕਾਂ ’ਤੇ ਹਮਲਾ ਸਮਝਦੇ ਸਨ, ਜਿਸ ਦੇ ਚਲਦੇ ਉਨ੍ਹਾਂ 23 ਮਾਰਚ ਤੋਂ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ’ਚ ਜਾ ਕੇ ਖੇਤੀ ਕਾਨੂੰਨਾਂ ਦਾ ਪੁਰਜੋਰ ਵਿਰੋਧ ਕੀਤਾ। ਉਨ੍ਹਾਂ ਦੇ ਚਚੇਰੇ ਭਰਾ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਪੱਖ ਵਿੱਚ ਕੀਤੀਆਂ ਗਈਆਂ ਇਨ੍ਹਾਂ ਗਤੀਵਿਧੀਆਂ ਦੌਰਾਨ ਹੀ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਕੋਵਿਡ-19 ਦੀ ਚਪੇਟ ’ਚ ਆ ਗਏ ਸਨ। ਸੰਧੂ ਕਿਸਾਨ ਮੂਵਮੈਂਟ ਨੂੰ ਲੈ ਕੇ ਭੁੱਖ ਹੜਤਾਲ ’ਤੇ ਜਾਣਾ ਚਾਹੁੰਦੇ ਸਨ ਪਰ ਕਿਸਾਨ ਜੱਥੇਬੰਦੀ ਵੱਲੋਂ ਇਸ ਗੱਲ ’ਤੇ ਜ਼ੋਰ ਦੇਣ ਦਾ ਹਾਲੀਂ ਸਮਾਂ ਨਹੀਂ ਆਇਆ ਹੈ, ਉਨ੍ਹਾਂ ਆਪਣੀ ਇਸ ਭੁੱਖ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਸੀ।

ਪ੍ਰੋ. ਜਗਮੋਹਨ ਸਿੰਘ ਨੇ ਜਤਾਇਆ ਵਿਅਕਤੀਗਤ ਨੁਕਸਾਨ
ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਅਭੈ ਸਿੰਘ ਦੇ ਚਚੇਰੇ ਭਾਈ ਪ੍ਰੋ. ਜਗਮੋਹਨ ਸਿੰਘ ਨੇ ਉਨ੍ਹਾਂ ਦੀ ਅਚਨਚੇਤੀ ਮੌਤ ’ਤੇ ਗੰਭੀਰ ਦੁੱਖ ਦਾ ਪ੍ਰਗਟਾਵਾ ਕਰਦੇ ਸਮੂਚੇ ਸਮਾਜ ਲਈ ਵਿਅਕਤੀਗਤ ਨੁਕਸਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚਲਦਿਆਂ ਉਨ੍ਹਾਂ ਦਾ ਪਰਿਵਾਰ ਭਵਿੱਖ ’ਚ ਵੀ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਆਪਣੇ ਉਪਰਾਲਿਆਂ ਨੂੰ ਲਗਾਤਾਰ ਜਾਰੀ ਰੱਖੇਗਾ।

ਇਹ ਵੀ ਪੜ੍ਹੋ: ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ

PunjabKesari

ਵੱਖ-ਵੱਖ ਸਿਆਸੀ ਆਗੂਆਂ ਅਤੇ ਜੱਥੇਬੰਦੀਆਂ ਨੇ ਪ੍ਰਗਟ ਕੀਤਾ ਉਨ੍ਹਾਂ ਦੀ ਅਚਨਚੇਤੀ ਮੌਤ ’ਤੇ ਦੁੱਖ
65 ਸਾਲ ਦੀ ਉਮਰ ਵਿੱਚ ਕੋਰੋਨਾ ਮਹਾਮਾਰੀ ਦੇ ਭੇਟ ਚੜ੍ਹਨ ਵਾਲੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੀ ਮੌਤ ’ਤੇ ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ, ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬੰਗਾ ਦੇ ਵਿਧਾਇਕ ਡਾ.ਐੱਸ.ਕੇ. ਸੁੱਖੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ-ਝਿੱਕੀ, ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਸਾਬਕਾ ਚੇੇਅਰਮੈਨ ਇੰਪਰੂਵਮੈਂਟ ਟਰੱਸਟ ਅਤੇ ਅਕਾਲੀ ਆਗੂ ਸ਼ੰਕਰ ਦੁੱਗਲ ਅਤੇ ਸਰਵੇਸ਼ ਸਰੀਨ, ਸਮਾਜਿਕ ਕਾਰਜਕਾਰੀ ਜਸਵੀਰ ਦੀਪ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ: ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News