ਨਾਬਾਲਗਾ ਨੂੰ ਅਗਵਾ ਕਰ ਕੇ ਕੀਤਾ ਜਬਰ-ਜ਼ਨਾਹ
Thursday, Aug 29, 2019 - 05:36 AM (IST)

ਕਪੂਰਥਲਾ, (ਭੂਸ਼ਣ)- ਇਕ ਨਾਬਾਲਗਾ ਨੂੰ ਧੋਖੇ ਨਾਲ ਅਗਵਾ ਕਰ ਕੇ ਅਤੇ ਬਾਅਦ ’ਚ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਨਾਲ ਸਬੰਧਤ ਇਕ ਨਾਬਾਲਗ ਲਡ਼ਕੀ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਉਮਰ 17 ਸਾਲ ਦੀ ਹੈ ਅਤੇ ਉਹ ਜਲੰਧਰ ਦੀ ਇਕ ਫੈਕਟਰੀ ਵਿਚ ਕੰਮ ਕਰਦੀ ਹੈ ਅਤੇ ਆਪਣੇ ਪਿੰਡ ਤੋਂ ਫੈਕਟਰੀ ਜਾਣ ਲਈ ਆਟੋ ’ਚ ਆਉਂਦੀ ਹੈ। ਜਿਸ ਦੌਰਾਨ ਫਰਵਰੀ 2019 ’ਚ ਉਸ ਨੂੰ ਆਟੋ ਡਰਾਈਵਰ ਕੁਲਦੀਪ ਸਿੰਘ ਵਾਸੀ ਪਿੰਡ ਕੁਹਾਲਾ ਜ਼ਿਲਾ ਜਲੰਧਰ ਨੇ ਆਪਣੀਆਂ ਗੱਲਾਂ ਵਿਚ ਲੈ ਕੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਇਕ ਦਿਨ ਉਸ ਨੂੰ ਆਪਣੇ ਘਰ ਲੈ ਗਿਆ। ਜਿਥੇ ਉਸ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਬਾਅਦ ’ਚ ਕਈ ਵਾਰ ਸੁਨਸਾਨ ਜਗ੍ਹਾ ’ਤੇ ਲੈ ਕੇ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਂਦਾ ਰਿਹਾ ਅਤੇ ਇਸ ਦੌਰਾਨ ਉਸ ਨੇ ਉਸ ਨੂੰ ਫੋਨ ’ਤੇ ਧਮਕੀਆਂ ਦਿੰਦੇ ਹੋਏ ਉਸ ਨੂੰ ਘਰ ਵਿਚ ਬੁਲਾਇਆ ਜਿਥੇ ਕੋਲਡ ਡ੍ਰਿੰਕ ਵਿਚ ਨਸ਼ੇ ਵਾਲੀ ਗੋਲੀ ਮਿਲਾ ਕੇ ਦੇ ਦਿੱਤੀ ਅਤੇ ਬਾਅਦ ਵਿਚ ਜਬਰ-ਜ਼ਨਾਹ ਕੀਤਾ। ਇਸ ਦੇ ਬਾਅਦ ਮੁਲਜ਼ਮ ਉਸ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਜਿਸ ਲਈ ਉਸ ਨੇ ਇਨਸਾਫ ਲਈ ਥਾਣਾ ਸਿਟੀ ਕਪੂਰਥਲਾ ਨੂੰ ਸ਼ਿਕਾਇਤ ਦਰਜ ਕਰਵਾਈ।
ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਦੀ ਨਿਗਰਾਨੀ ’ਚ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਕੁਲਦੀਪ ਸਿੰਘ ਵਾਸੀ ਕੁਹਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।