ਮੁਸੀਬਤ ਬਣੀ ਆਯੂਸ਼ਮਾਨ ਭਾਰਤ ਸਿਹਤ ਸੇਵਾ ਸਕੀਮ, ਲੋਕਾਂ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ (ਵੀਡੀਓ)

10/13/2019 12:05:03 PM

ਫਰੀਦਕੋਟ (ਜਗਤਾਰ)—ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸਿਹਤ ਸੇਵਾ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਵਲੋਂ ਚਲਾਈ ਆਯੂਸ਼ਮਾਨ ਭਾਰਤ ਸਿਹਤ ਸੇਵਾ ਸਕੀਮ ਨੂੰ ਮਹਿਜ਼ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਸਿਹਤ ਸਕੀਮ ਤਹਿਤ ਜੋ ਕਾਰਡ ਮੁਹੱਈਆ ਕਰਵਾਇਆ ਗਿਆ ਹੈ ਉਸ ਨੂੰ ਹਸਪਤਾਲ 'ਚ ਪੂਰਣ ਤੌਰ 'ਤੇ ਮਾਨਤਾ ਨਹੀਂ ਦਿੱਤੀ ਗਈ ਹੈ। ਲੋਕਾਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਹਸਪਤਾਲ 'ਚੋਂ ਸਿਰਫ ਉਨ੍ਹਾਂ ਨੂੰ ਸਸਤੀ ਦਵਾਈ ਹੀ ਕਾਰਡ 'ਤੇ ਮਿਲ ਰਹੀ ਹੈ, ਜਦ ਕਿ ਮਹਿੰਗੇ ਮੁੱਲ ਦੀ ਦਵਾਈ ਉਨ੍ਹਾਂ ਨੂੰ ਨਿੱਜੀ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾ ਰਿਹਾ ਹੈ। ਇਥੋਂ ਤੱਕ ਕਿ ਮਰੀਜ਼ਾਂ ਦੇ ਜੋ ਟੈਸਟ ਕਰਵਾਏ ਜਾਂਦੇ ਹਨ ਉਨ੍ਹਾਂ 'ਤੇ ਵੀ ਕੋਈ ਛੂਟ ਨਹੀਂ ਦਿੱਤੀ ਜਾ ਰਹੀ।

ਜਦੋਂ ਇਸ ਸਬੰਧੀ ਡੀ.ਸੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ। ਫਿਲਹਾਲ ਡਾਕਟਰਾਂ ਵਲੋਂ ਹਸਪਤਾਲ 'ਚ ਸੱਚਮੁੱਚ ਦਵਾਈਆਂ ਦੀ ਕਮੀ ਕਾਰਨ ਮਰੀਜ਼ਾਂ ਨੂੰ ੱਦੁਕਾਨਾਂ ਤੋਂ ਦਵਾਈਆਂ ਲਿਆਉਣ ਲਈ ਕਿਹਾ ਜਾ ਰਿਹਾ ਹੈ ਜਾਂ ਫਿਰ ਨਿੱਜੀ ਦੁਕਾਨਾਂ ਤੋਂ ਮੁਨਾਫਾ ਖੱਟਣ ਲਈ ਇਹ ਡਰਾਮਾ ਰਚਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।


Shyna

Content Editor

Related News