ਅਾਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ

Sunday, Jul 22, 2018 - 03:01 AM (IST)

ਅਾਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ

ਅਜਨਾਲਾ,   (ਫਰਿਆਦ)-  ਇਕ ਪਾਸੇ ਜਿਥੇ ਸਾਬਕਾ ਸਰਕਾਰ ਵੇਲੇ ਬੇਸਹਾਰਾ ਗਾਵਾਂ ਦੀ ਸੁਰੱਖਿਆ ਤੇ ਰੱਖ-ਰਖਾਅ ਲਈ ਸੂਬੇ ਦੇ ਲੋਕਾਂ ਤੋਂ ਆਰਥਿਕ ਬੋਝ ਪਾਉਂਦਿਆਂ ਕਰੋਡ਼ਾਂ ਰੁਪਏ ਟੈਕਸ ਦੇ ਰੂਪ ’ਚ ਇਕੱਠੇ ਤਾਂ ਕੀਤੇ ਗਏ ਪਰ ਬੇਸਹਾਰਾ ਗਾਵਾਂ ਨੂੰ ਸੰਭਾਲਣਾ ਤਾਂ ਦੂਰ ਸਗੋਂ ਸਡ਼ਕੀ ਰਸਤਿਆਂ ਰਾਹੀਂ ਆਉਂਦੇ-ਜਾਂਦੇ ਸਮੇਂ ਅਾਵਾਰਾ ਪਸ਼ੂਆਂ ਕਾਰਨ ਹੁੰਦੇ ਐਕਸੀਡੈਂਟਾਂ ਦੇ ਪੀਡ਼ਤ ਲੋਕਾਂ ਦੀ ਸਾਰ ਰੱਬ ਆਸਰੇ ਪਾਈ ਜਾ ਰਹੀ ਹੈ। ਉਧਰ ਬੇਸਹਾਰਾ ਗਾਵਾਂ ਨੂੰ ਸਰਹੱਦੀ ਸ਼ਹਿਰਾਂ ਤੇ ਪਿੰਡਾਂ ’ਚ ਬਦ ਤੋਂ ਬਦਤਰ ਹਾਲਤ ’ਚ ਗਊਸ਼ਾਲਾਵਾਂ ਵੱਲੋਂ ਨਾ ਸੰਭਾਲਣ ਕਾਰਨ ਸਡ਼ਕਾਂ ’ਤੇ ਗਰਮੀ-ਸਰਦੀ ਦੇ ਮੌਸਮ ’ਚ ਦਿਨ ਕੱਟਣ ਤੋਂ ਇਲਾਵਾ ਚਾਰਾ ਨਾ ਮਿਲਣ ਕਾਰਨ ਗੰਦਗੀ ਭਰੇ ਪਲਾਸਟਿਕ ਦੇ ਲਿਫਾਫਿਆਂ ਨੂੰ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਸੂਬੇ ’ਚ ਕਾਂਗਰਸ ਦੀ ਸਰਕਾਰ ਆ ਗਈ ਹੈ ਪਰ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਵੱਲੋਂ ਲਾਇਆ ਖਾਸ ਤੌਰ ’ਤੇ ਬਿਜਲੀ ਦੇ ਬਿੱਲਾਂ ’ਚ ਗਊ ਟੈਕਸ ਜਿਉਂ ਦਾ ਤਿਉਂ ਬਰਕਰਾਰ ਹੈ ਪਰ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਵੱਲੋਂ ਗਾਵਾਂ ਨੂੰ ਦੁੱਧ ਆਦਿ ਧੰਦੇ ਲਈ ਲਾਹੇਵੰਦ ਪਸ਼ੂ ਨਾ ਰਹਿਣ ਉਪਰੰਤ ਸਡ਼ਕਾਂ ’ਤੇ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਇਹ ਖੇਤਾਂ ’ਚ ਵਡ਼ ਕੇ ਜਿਥੇ ਫਸਲਾਂ ਦਾ ਨੁਕਸਾਨ ਕਰਦੀਆਂ ਹਨ, ਉਥੇ ਸਡ਼ਕਾਂ ’ਤੇ ਰਾਹਗੀਰਾਂ ਲਈ ਦੁਰਘਟਨਾਵਾਂ ਦਾ ਸਬੱਬ ਵੀ ਬਣ ਰਹੀਆਂ ਹਨ। ਇਨ੍ਹਾਂ ਪਸ਼ੂਆਂ ਕਾਰਨ ਸ਼ਹਿਰੀ ਦੁਕਾਨਦਾਰ ਵੀ ਪ੍ਰੇਸ਼ਾਨ ਹਨ।


Related News