5 ਸਤੰਬਰ ਨੂੰ ਮਾਨਸਾ ਵਿਖੇ ਕਾਨਫਰੰਸ ਕਰਨਗੇ ਆੜ੍ਹਤੀਏ, ਮੰਡੀਆਂ ਬੰਦ ਰੱਖਣ ਦਾ ਕੀਤਾ ਐਲਾਨ

Friday, Sep 02, 2022 - 08:09 PM (IST)

5 ਸਤੰਬਰ ਨੂੰ ਮਾਨਸਾ ਵਿਖੇ ਕਾਨਫਰੰਸ ਕਰਨਗੇ ਆੜ੍ਹਤੀਏ, ਮੰਡੀਆਂ ਬੰਦ ਰੱਖਣ ਦਾ ਕੀਤਾ ਐਲਾਨ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲਬਾਤ ਦੇ ਬਾਵਜੂਦ ਵੀ ਪੰਜਾਬ ਦੇ ਆੜ੍ਹਤੀਆਂ ਦੀ ਕਾਨਫਰੰਸ 5 ਸਤੰਬਰ ਨੂੰ ਮਾਨਸਾ ਵਿਖੇ ਹੋਵੇਗੀ। ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਹਾਲੇ ਅੱਧੀਆਂ ਮੰਗਾਂ ਮੰਨੀਆਂ ਹਨ ਜਦਕਿ ਵੱਡੀ ਮੰਗ ਨਰਮੇ ਦੀ ਵਿਕਰੀ 'ਤੇ ਆੜ੍ਹਤ ਢਾਈ ਫੀਸਦੀ ਬਰਕਰਾਰ ਰੱਖਣ ਲਈ ਮੰਤਰੀ ਨੇ 9 ਸਤੰਬਰ ਨੂੰ ਚੰਡੀਗੜ੍ਹ ਵਿਖੇ ਆੜ੍ਹਤੀਆਂ, ਨਰਮਾ ਫੈਕਟਰੀ ਮਾਲਕਾਂ ਅਤੇ ਕਿਸਾਨਾਂ ਦੀ ਸਾਂਝੀ ਮੀਟਿੰਗ ਬੁਲਾਈ ਹੈ। ਆੜ੍ਹਤੀਆ ਐਸੋਸੀਏਸ਼ਨ ਇਸ ਮੀਟਿੰਗ ਤੋਂ ਬਾਅਦ ਹੀ ਆਪਣੇ ਅੰਦੋਲਨ ਸਬੰਧੀ ਕੋਈ ਐਲਾਨ ਕਰੇਗੀ ਜਦਕਿ 5 ਸਤੰਬਰ ਨੂੰ ਮੰਡੀਆਂ ਬੰਦ ਰਹਿਣਗੀਆਂ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ’ਚ ਮੋਦੀ ਤੇ ਕੇਜਰੀਵਾਲ ’ਚ ਹੋਵੇਗੀ ਸਿੱਧੀ ਲੜਾਈ : ਮੰਤਰੀ ਧਾਲੀਵਾਲ

ਅੱਜ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ ਜਿਸ 'ਚ ਐਸੋਸੀਏਸ਼ਨ ਵੱਲੋਂ ਪ੍ਰਧਾਨ ਕਾਲੜਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਦਿਓ, ਜੰਡਾਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸ. ਸਿੰਘ ਸ਼ਾਮਲ ਸਨ। ਮੀਟਿੰਗ ਦੇ ਵੇਰਵੇ ਦਿੰਦਿਆਂ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ, ਜਦਕਿ ਕੁਝ ਵਿਚਾਰ ਅਧੀਨ ਹਨ।

ਇਹ ਵੀ ਪੜ੍ਹੋ : ਬਰਗਾੜੀ ਮੋਰਚਾ: 416ਵੇਂ ਜਥੇ 'ਚ ਅੱਜ ਫ਼ਰੀਦਕੋਟ ਦੇ 6 ਸਿੰਘਾਂ ਨੇ ਦਿੱਤੀ ਗ੍ਰਿਫ਼ਤਾਰੀ

ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਮਾਨਸਾ ਵਿਖੇ ਆੜ੍ਹਤੀਆਂ ਦਾ ਇਕੱਠ ਹੋਵੇਗਾ ਪਰ ਮੰਡੀਆਂ ਬੰਦ ਕਰਨ ਤੇ ਅੰਦੋਲਨ ਕਰਨ ਦਾ ਫੈਸਲਾ 9 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਹੋਰਾਂ ਦੀਆਂ ਤਨਖਾਹਾਂ 'ਚ ਵਾਧਾ ਹੋਇਆ ਹੈ, ਪਰ ਆੜ੍ਹਤੀਆਂ ਨੂੰ ਲਾਗਤ ਤੋਂ ਘੱਟ ਕਮਿਸ਼ਨ ਦੇਣਾ ਕੀ ਸਹੀ ਹੈ? ਜਦਕਿ ਪੰਜਾਬ ਮੰਡੀ ਬੋਰਡ ਵੀ ਢਾਈ ਫੀਸਦੀ ਕਮਿਸ਼ਨ ਦੀ ਵਕਾਲਤ ਕਰਦਾ ਹੈ।


author

Anuradha

Content Editor

Related News