ਪੁਰਾਣੇ ਵਰਕਰਾਂ ਨਾਲ ਗੱਦਾਰੀ, ਇਸੇ ਕਰਕੇ ''ਆਪ'' ਹਾਰੀ

03/12/2017 7:08:16 PM

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਆਗੂ ਅਤੇ ਵਾਲੰਟੀਅਰ ਜਿੱਥੇ ਆਪਣੀ ਹਾਰ ਤੋਂ ਨਿਰਾਸ਼ ਹਨ, ਉਥੇ ਹੀ ਪਾਰਟੀ ਦੇ ਪੁਰਾਣੇ ਵਾਲੰਟੀਅਰ ਪਾਰਟੀ ਦੀ ਹਾਰ ''ਤੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਤੋਂ ਨਿਰਾਸ਼ ''ਆਪਣਾ ਪੰਜਾਬ ਪਾਰਟੀ'' ''ਚ ਗਏ ਪਾਰਟੀ ਦੇ ਵਾਲੰਟੀਅਰਾਂ ਮੁਤਾਬਕ ''ਆਪ'' ਦੀ ਹਾਰ ਦਾ ਕਾਰਨ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਵਲੋਂ ਆਪਣੇ ਪੁਰਾਣੇ ਵਾਲੰਟੀਅਰਾਂ ਨੂੰ ਨਜ਼ਰਅੰਦਾਜ਼ ਕਰਨਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਕੀਤੇ ਗਏ ਜਿੱਤ ਦੇ ਦਾਅਵਿਆਂ ''ਤੇ ਵਿਰੋਧੀਆਂ ਨੂੰ ਨਿਸ਼ਾਨੇ ਸਾਧਣ ਦਾ ਮੌਕਾ ਮਿਲ ਗਿਆ ਹੈ।


Gurminder Singh

Content Editor

Related News