ਪੰਜਾਬ 'ਚ 'ਆਪ' ਵਿਧਾਇਕਾਂ ਨੇ ਕਿਤਾਬਾਂ ਤੋਂ ਵੱਟਿਆ ਪਾਸਾ, ਬਹੁਤਿਆਂ ਨੇ ਤਾਂ ਲਾਇਬ੍ਰੇਰੀ 'ਚ ਪੈਰ ਵੀ ਨਹੀਂ ਪਾਇਆ

Thursday, Aug 25, 2022 - 12:03 PM (IST)

ਪੰਜਾਬ 'ਚ 'ਆਪ' ਵਿਧਾਇਕਾਂ ਨੇ ਕਿਤਾਬਾਂ ਤੋਂ ਵੱਟਿਆ ਪਾਸਾ, ਬਹੁਤਿਆਂ ਨੇ ਤਾਂ ਲਾਇਬ੍ਰੇਰੀ 'ਚ ਪੈਰ ਵੀ ਨਹੀਂ ਪਾਇਆ

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਤਾਬਾਂ ਤੋਂ ਪਾਸਾ ਵੱਟਿਆ ਹੋਇਆ ਹੈ। ਇਨ੍ਹਾਂ 'ਚੋਂ ਬਹੁਤੇ ਵਿਧਾਇਕਾਂ ਨੇ ਤਾਂ ਵਿਧਾਨ ਸਭਾ ਦੀ ਲਾਇਬ੍ਰੇਰੀ 'ਚ ਪੈਰ ਤੱਕ ਨਹੀਂ ਪਾਇਆ ਹੈ। ਪੰਜਾਬ ਦੇ ਕੈਬਨਿਟ ਮੰਤਰੀਆਂ 'ਚੋਂ ਸਿਰਫ ਫ਼ੌਜਾ ਸਿੰਘ ਸਰਾਰੀ ਹੀ ਇਕਲੌਤੇ ਮੰਤਰੀ ਹਨ, ਜਿਨ੍ਹਾਂ ਨੇ ਵਿਧਾਨ ਸਭਾ ਲਾਇਬ੍ਰੇਰੀ 'ਚੋਂ 5 ਪੁਸਤਕਾਂ ਜਾਰੀ ਕਰਾਈਆਂ ਹਨ। ਵੇਰਵਿਆਂ ਮੁਤਾਬਕ ਵਿਧਾਨ ਸਭਾ ਦੀ ਲਾਇਬ੍ਰੇਰੀ 'ਚ ਅਨਮੋਲ ਬੌਧਿਕ ਭੰਡਾਰ ਪਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PM ਮੋਦੀ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ, ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ

ਇਹ ਉਮੀਦ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਨੂੰ ਲਾਇਬ੍ਰੇਰੀ ਦਾ ਚਾਅ ਹੋਵੇਗਾ ਪਰ ਬੀਤੇ 5 ਮਹੀਨਿਆਂ 'ਚ ਵਿਧਾਇਕਾਂ ਨੇ ਕਿਤਾਬਾਂ ਪ੍ਰਤੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ/ਵਜ਼ੀਰਾਂ 'ਚੋਂ ਹੁਣ ਤੱਕ ਸਿਰਫ ਇਕ ਮੰਤਰੀ ਤੇ 7 ਵਿਧਾਇਕਾਂ ਨੇ ਹੀ ਲਾਇਬ੍ਰੇਰੀ 'ਚੋਂ ਕਿਤਾਬਾਂ ਲਈਆਂ ਹਨ। ਇਸੇ ਤਰ੍ਹਾਂ ਕਾਂਗਰਸ ਦੇ ਡੇਢ ਦਰਜਨ ਵਿਧਾਇਕਾਂ 'ਚੋਂ ਸਿਰਫ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਇਕ ਹੋਰ ਆਗੂ ਨੇ ਇਕ-ਇਕ ਕਿਤਾਬ ਲਈ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ਆਉਣ ਤੋਂ ਪਹਿਲਾਂ ਪੰਡਾਲ 'ਚ ਪੈ ਗਿਆ ਰੌਲਾ, ਇਕਦਮ ਇਕੱਠੀ ਹੋਈ ਭਾਰੀ ਪੁਲਸ ਫੋਰਸ

ਦੱਸਣਯੋਗ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਮੈਂਬਰਾਂ 'ਚੋਂ 1.71 ਫ਼ੀਸਦੀ ਪੀ. ਐੱਚ. ਡੀ. ਹਨ, ਜਦੋਂ ਕਿ 17.95 ਫ਼ੀਸਦੀ ਪੋਸਟ ਗ੍ਰੈਜੁਏਟ ਹਨ। 19.66 ਫ਼ੀਸਦੀ ਗ੍ਰੈਜੁਏਟ ਪ੍ਰੋਫੈਸ਼ਨਲ ਹਨ ਅਤੇ 17.95 ਫ਼ੀਸਦੀ ਗ੍ਰੈਜੁਏਟ ਹਨ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਦੀ ਵਿੱਦਿਅਕ ਪ੍ਰੋਫਾਈਲ ਦੇਖੀਏ ਤਾਂ ਇਨ੍ਹਾਂ 'ਚੋਂ 18.48 ਫ਼ੀਸਦੀ ਪੋਸਟ ਗ੍ਰੈਜੁਏਟ ਹਨ। ਆਮ ਆਦਮੀ ਪਾਰਟੀ ਦੇ 10 ਵਿਧਾਇਕ ਤਾਂ ਡਾਕਟਰ ਹੀ ਹਨ ਅਤੇ ਕਈ ਵਕੀਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News