'ਆਪ' MLA 'ਤੇ ਟਰੱਕਾਂ ਵਾਲਿਆਂ ਨੇ ਲਾਏ 60 ਲੱਖ ਮੰਗਣ ਦੇ ਇਲਜ਼ਾਮ, ਵਿਧਾਇਕ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

05/12/2022 8:27:44 PM

ਬਠਿੰਡਾ (ਕੁਨਾਲ ਬਾਂਸਲ) : ਵਿਧਾਨ ਸਭਾ ਸੀਟ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ 'ਤੇ ਟਰੱਕਾਂ ਵਾਲਿਆਂ ਨੇ 60 ਲੱਖ ਮੰਗਣ ਦੇ ਇਲਜ਼ਾਮ ਲਾਉਂਦਿਆਂ ਜ਼ਬਰਦਸਤ ਵਿਰੋਧ ਕੀਤਾ ਹੈ। ਦਰਅਸਲ, ਅੱਜ ਬਠਿੰਡਾ ਦੇ ਮਹਿਮਾ ਸਰਜਾ ਰੋਡ 'ਤੇ ਟਰੱਕ ਆਪ੍ਰੇਟਰਾਂ ਨੇ ਚੱਕਾ ਜਾਮ ਕੀਤਾ ਹੋਇਆ ਸੀ। ਟਰੱਕ ਆਪ੍ਰੇਟਰਾਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਵਿਧਾਇਕ ਦੇ ਬੰਦਿਆਂ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਇੱਥੇ ਸਪੈਸ਼ਲ ਲੱਗੀ ਹੋਈ ਸੀ ਅਤੇ ਕਣਕ ਨੂੰ ਟਰੱਕਾਂ 'ਚ ਲੋਡ ਕਰਕੇ ਰੇਲ ਗੱਡੀ ਰਾਹੀਂ ਅੱਗੇ ਭੇਜਿਆ ਜਾਂਦਾ ਹੈ ਪਰ ਪੁਲਸ ਵੱਲੋਂ ਟਰੱਕ ਆਪ੍ਰੇਟਰਾਂ ਦਾ ਕੰਮ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਮੌਕੇ ਤੋਂ ਵਿਧਾਇਕ ਨੂੰ ਕਾਰ ਮੋੜ ਕੇ ਵਾਪਸ ਜਾਣਾ ਪਿਆ, ਬਾਅਦ ਵਿੱਚ ਪ੍ਰਸ਼ਾਸਨ ਨੇ ਵੀ ਟਰੱਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ।

ਇਹ ਵੀ ਪੜ੍ਹੋ : ਰਾਜ ਸਭਾ ਚੋਣਾਂ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਤੋਂ ਰਾਜ ਸਭਾ ਦੀਆਂ ਚੋਣਾਂ ਲਈ ਸ਼ਡਿਊਲ ਦਾ ਐਲਾਨ

ਹੰਗਾਮਾ ਕਰਦਿਆਂ ਟਰੱਕ ਆਪ੍ਰੇਟਰਾਂ ਨੇ ਸਪੱਸ਼ਟ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਸੀਰ ਸਿੰਘ ਦੇ ਆਦਮੀਆਂ ਵੱਲੋਂ ਪਿਛਲੇ 1 ਮਹੀਨੇ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪਹਿਲਾਂ ਵਿਧਾਇਕ ਜਗਸੀਰ ਸਿੰਘ ਜਾਂ ਉਨ੍ਹਾਂ ਦੇ ਪੀ. ਏ. ਨੂੰ ਮਿਲੋ, ਬਾਅਦ ਵਿੱਚ ਕੰਮ ਕਰਨਾ, ਮਤਲਬ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪੂਰੇ ਮਾਮਲੇ 'ਚ ਆਪਣਾ ਸਪੱਸ਼ਟੀਕਰਨ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਜੋ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਸਰਾਸਰ ਝੂਠ ਹੈ। ਇਹ ਵਿਰੋਧੀਆਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ, ਇਸ ਵਿੱਚ ਕੋਈ ਵੀ ਸੱਚ ਸਾਬਿਤ ਕਰੇ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ। ਵਿਧਾਇਕ ਨੇ ਕਿਹਾ ਕਿ ਉਹ ਬੱਸ ਉਸ ਸੜਕ ਤੋਂ ਲੰਘ ਰਹੇ ਸਨ, ਅੱਗੇ ਜਾਮ ਕਰਕੇ ਟਰੱਕਾਂ ਲਗਾਏ ਹੋਏ ਸਨ। ਪੁਲਸ ਪ੍ਰਸ਼ਾਸਨ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ, ਜਿਸ ਕਰਕੇ ਉਹ ਉਥੋਂ ਵਾਪਸ ਮੁੜ ਗਏ ਅਤੇ ਟਰੱਕ ਯੂਨੀਅਨ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜੋ ਕਿ ਵਿਰੋਧੀ ਦੀ ਚਾਲ ਹੈ।

ਇਹ ਵੀ ਪੜ੍ਹੋ : ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ’ਤੇ ਸਰਕਾਰੀ ਕਾਰ ਦੀ ਦੁਰਵਰਤੋਂ ਦੇ ਲਾਏ ਦੋਸ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News