''ਆਪ'' ਵਿਚ ਉੱਠੇ ਬਗਾਵਤੀ ਸੁਰ, ਫੂਲਕਾ ਨੂੰ ਗ੍ਰਿਫਤਾਰ ਕਰਨ ਦੀ ਮੁੱਖ ਮੰਤਰੀ ਨੂੰ ਕੀਤੀ ਮੰਗ

Tuesday, Jul 11, 2017 - 01:39 PM (IST)

''ਆਪ'' ਵਿਚ ਉੱਠੇ ਬਗਾਵਤੀ ਸੁਰ, ਫੂਲਕਾ ਨੂੰ ਗ੍ਰਿਫਤਾਰ ਕਰਨ ਦੀ ਮੁੱਖ ਮੰਤਰੀ ਨੂੰ ਕੀਤੀ ਮੰਗ

ਚੰਡੀਗੜ੍ਹ — 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਕਾਰਵਾਈ ਲੜ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫੂਲਕਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਹੀ ਖੁੱਲ੍ਹੇ ਤੌਰ 'ਤੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਦੂਜੇ ਪਾਸੇ 'ਆਪ' ਦੇ ਬੁਲਾਰੇ ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰਲਾਭ ਸਿੰਘ ਨੂੰ ਕਾਫੀ ਸਮਾਂ ਪਹਿਲਾਂ ਹੀ ਪਾਰਟੀ ਤੋਂ ਕੱਢਿਆ ਜਾ ਚੁੱਕਾ । ਪਾਰਟੀ ਦੇ ਅੰਦਰ ਬਗਾਵਤ ਜਿਹੀ ਕੋਈ ਗੱਲ ਨਹੀਂ ਹੈ।
ਪਾਰਟੀ ਦੇ ਸਿਟੰਗਮੈਨ ਦੇ ਰੂਪ ਵਿਚ ਜਾਣੇ ਜਾਂਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਰ ਲਿੱਖ ਕੇ ਕਿਹਾ ਹੈ ਕਿ ਐੱਚ. ਐੱਸ. ਫੂਲਕਾ ਤੇ ਨਵਕਿਰਣ ਸਿੰਘ ਉਸ ਸਿੱਖ ਫਾਰ ਜਸਟਿਸ ਦੇ ਮੈਂਬਰ ਹਨ, ਜਿਸ ਨੇ ਹਾਲ ਹੀ ਵਿਚ ਪੰਜਾਬ ਭਰ ਵਿਚ ਆਜ਼ਾਦੀ ਰੈਫਰੇਂਡਮ 2020 ਦੇ ਪੋਸਟਕ ਚਿਪਾਕਏ ਹਨ। ਗੁਰਲਾਭ ਸਿੰਘ ਨੇ 11 ਜਨਵਰੀ ਨੂੰ ਐੱਸ. ਐੱਫ. ਵਲੋਂ ਜਾਰੀ ਉਸ ਪ੍ਰੈੱਸ ਨੋਟ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੂੰ ਲਿਖੇ ਪਤਰ  ਵਿਚ ਕਿਹਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਐੱਚ. ਐੱਸ. ਫੂਲਕਾ  ਦੇ ਵਿਰੁੱਧ  ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ  ਚਾਹੀਦਾ ਹੈ। ਗੁਰਲਾਭ ਨੇ ਕਿਹਾ ਕਿ ਐੱਚ. ਐੱਸ. ਫੂਲਕਾ ਨੂੰ ਤੁਰੰਤ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਉਨ੍ਹਾਂ 'ਤੇ ਪੰਜਾਬ ਸਰਕਾਰ ਨੂੰ ਨਜ਼ਰ ਰੱਖਣੀ ਚਾਹੀਦੀ ਹੈ। 
ਜ਼ਿਕਰਯੋਗ ਹੈ ਕਿ ਸੂਬੇ ਵਿਚ ਜਗ੍ਹਾ-ਜਗ੍ਹਾ ਰੇਫਰੇਂਡਮ 2020  ਦੇ ਪੋਸਟਰਾਂ ਦੇ ਮਾਮਲੇ ਵਿਚ ਬੀਤੇ 6 ਜੁਲਾਈ ਨੂੰ ਐੱਸ. ਐੱਫ. ਜੇ ਦੇ ਪੰਜ ਮੈਂਬਰਾਂ ਗੁਰਭਖਸ਼ ਸਿੰਘ ਪੰਨਨੂੰ, ਜਗਦੀਪ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦੇ ਖਿਲਾਫ ਰਾਜ ਸਰਕਾਰ ਨੇ ਮਾਮਲਾ ਦਰਜ ਕੀਤਾ ਹੈ। 

ਫੂਲਕਾ ਅੱਜ ਦੇਣਗੇ ਆਪਣੇ ਅਹੁਦੇ ਤੋਂ ਅਸਤੀਫਾ
ਐੱਚ. ਐੱਸ. ਫੂਲਕਾ ਮੰਗਲਵਾਰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਦਿੱਲੀ ਬਾਰ ਕਾਊਂਸਲ ਵਲੋਂ ਉਨ੍ਹਾਂ ਦੇ 84 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਕੇਸ ਲੜਨ ਨੂੰ ਦਫਤਰ ਅਤੇ ਲਾਭ ਲੈਣ ਦਾ ਮਾਮਲਾ ਦੱਸੇ ਜਾਣ ਤੋਂ ਬਾਅਦ ਫੂਲਕਾ ਨੇ ਐਲਾਨ ਕੀਤਾ ਸੀ ਕਿ ਉਹ ਕੈਬਨਿਟ ਦਾ ਰੈਂਕ ਛੱਡ ਸਕਦੇ ਹਨ ਪਰ 84 ਦੰਗਾ ਪੀੜਤਾਂ ਨੂੰ ਇਨਾਸਫ ਦਵਾਉਣ ਦੀ ਲੜਾਈ ਨਹੀਂ ਛੱਡ ਸਕਦੇ।


Related News