ਪੰਜਾਬ ਦੇ ਸਰਕਾਰੀ ਸਕੂਲਾਂ ਨੁਹਾਰ ਬਦਲਣ ਲਈ 'ਆਪ' ਸਰਕਾਰ ਨੇ ਚੁੱਕਿਆ ਅਹਿਮ ਕਦਮ

10/11/2022 8:41:34 PM

ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਅਹਿਮ ਕਦਮ ਚੁੱਕਿਆ ਹੈ। ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਕਮਰਿਆਂ ਦੀ ਉਸਾਰੀ ਅਤੇ ਫਰਨਰੀਚਰ ਖਰੀਦਣ ਲਈ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 17.49 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੂਬੇ ਦੇ 17 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਕਮਰਿਆਂ ਦੀ ਘਾਟ ਨੂੰ ਖ਼ਤਮ ਕਰਨ ਲਈ  ਜਾਰੀ ਕੀਤੀ ਗਈ ਹੈ। ਇਸ ਦੇ ਨਾਲ 1.94 ਕਰੋੜ ਰੁਪਏ ਸੂਬੇ ਦੇ ਸਰਕਾਰੀ ਸਕੂਲਾਂ ਦੇ 334 ਕਲਾਸ ਰੂਮਾਂ ਲਈ ਫਰਨੀਚਰ ਦੀ ਖਰੀਦ ਹਿੱਤ ਜਾਰੀ ਜਾਰੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕਮਿਸ਼ਨ ਵੱਲੋਂ ਹਰਿਆਣਾ ਸਰਕਾਰ ਨੂੰ ਪਰਾਲੀ ਸਾੜਣ ਦੇ ਮਾਮਲੇ ਘਟਾਉਣ ਦੇ ਨਿਰਦੇਸ਼

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲ ਵਿਚ ਇਹ ਕਮਰੇ ਨਾਬਾਰਡ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਹਨ ਅਤੇ ਜਿਵੇਂ ਹੀ ਸਕੂਲ ਵਲੋਂ ਕਮਰੇ ਦੀ ਉਸਾਰੀ ਸਬੰਧੀ ਪਹਿਲੀ ਕਿਸ਼ਤ ਖਰਚ ਹੋਣ ਸਬੰਧੀ ਸਰਟੀਫਿਕੇਟ ਪੇਸ਼ ਕਰਨਗੇ ਤਾਂ ਨਾਲ ਦੇ ਨਾਲ ਹੀ ਦੂਸਰੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ 52 ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦਕਿ ਬਠਿੰਡਾ 'ਚ 43, ਫ਼ਰੀਦਕੋਟ 'ਚ 7, ਫ਼ਾਜ਼ਿਲਕਾ 'ਚ 54, ਫ਼ਿਰੋਜ਼ਪੁਰ 'ਚ 58, ਗੁਰਦਾਸਪੁਰ 'ਚ 107, ਹੁਸ਼ਿਆਰਪੁਰ 'ਚ 2, ਲੁਧਿਆਣਾ 'ਚ 13, ਮਾਨਸਾ 'ਚ 1, ਮੋਗਾ 'ਚ 8, ਮੁਕਤਸਰ 'ਚ 53, ਪਠਾਨਕੋਟ 'ਚ 9, ਪਟਿਆਲਾ 'ਚ 5, ਸੰਗਰੂਰ 'ਚ 58, ਐਸ.ਏ.ਐਸ. ਨਗਰ ਵਿੱਚ 32, ਐਸ.ਬੀ.ਐਸ. ਨਗਰ ਵਿੱਚ 3 ਅਤੇ ਤਰਨਤਾਰਨ ਵਿੱਚ 55 ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਟਰਾਂਸਪੋਰਟ ਮੰਤਰੀ ਵੱਲੋਂ ਐਸ.ਟੀ.ਸੀ. ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਦਫ਼ਤਰਾਂ ਦੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ

ਫਰਨੀਚਰ ਦੀ ਖ਼ਰੀਦ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 18 ,  ਬਰਨਾਲਾ 'ਚ 9, ਬਠਿੰਡਾ 'ਚ 18,  ਫ਼ਰੀਦਕੋਟ 'ਚ 13, ਫ਼ਤਿਹਗੜ੍ਹ ਸਾਹਿਬ 'ਚ 7, ਫ਼ਾਜ਼ਿਲਕਾ 'ਚ 18, ਫ਼ਿਰੋਜਪੁਰ 'ਚ 20, ਗੁਰਦਾਸਪੁਰ 'ਚ 19, ਹੁਸ਼ਿਆਰਪੁਰ 'ਚ 22, ਜਲੰਧਰ 'ਚ 14, ਲੁਧਿਆਣਾ 'ਚ 20, ਮਾਨਸਾ 'ਚ 17, ਮੋਗਾ 'ਚ 8, ਮੁਕਤਸਰ 'ਚ 22, ਪਠਾਨਕੋਟ 'ਚ 9, ਪਟਿਆਲਾ 'ਚ 16, ਰੂਪਨਗਰ 'ਚ 17, ਸੰਗਰੂਰ 'ਚ 19, ਐੱਸ. ਏ. ਐੱਸ. ਨਗਰ 'ਚ 12, ਐੱਸ. ਬੀ. ਐੱਸ. ਨਗਰ 'ਚ 10 ਅਤੇ ਤਰਨਤਾਰਨ 'ਚ 17 ਕਲਾਸ ਰੂਮਾਂ ਲਈ ਫਰਨੀਚਰ ਦੀ ਖਰੀਦ ਕੀਤੀ ਜਾ ਰਹੀ ਹੈ।


Harnek Seechewal

Content Editor

Related News