ਕੀ ਮਾਨ ਸਰਕਾਰ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾ ਕੇ ਮਿਸਤਰੀ ਅਤੇ ਮਜ਼ਦੂਰ ਵਰਗ ਨੂੰ ਦੇਵੇਗੀ ਰਾਹਤ?

Monday, Sep 26, 2022 - 02:44 PM (IST)

ਕੀ ਮਾਨ ਸਰਕਾਰ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾ ਕੇ ਮਿਸਤਰੀ ਅਤੇ ਮਜ਼ਦੂਰ ਵਰਗ ਨੂੰ ਦੇਵੇਗੀ ਰਾਹਤ?

ਰਮਦਾਸ (ਸਾਰੰਗਲ)- ਪੰਜਾਬ ਵਿਚ ਬਣੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬਾ ਵਾਸੀਆਂ ਨੂੰ ਸਸਤੀ ਰੇਤਾ ਬੱਜਰੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਉਥੇ ਹੀ ਹੁਣ ਰੇਤਾ ਬੱਜਰੀ ਦੇ ਰੇਟ ਅਸਮਾਨੀ ਚੜ੍ਹੇ ਹੋਣ ਕਰ ਕੇ ਆਮ ਵਰਗ ਇਸ ਮਹਿੰਗੇ ਭਾਅ ਦੀ ਰੇਤ ਖਰੀਦਣ ਲਈ ਆਤੁਰ ਹੋ ਰਿਹਾ ਹੋਵੇਗਾ। ਦੂਜੇ ਪਾਸੇ ਰੇਤ ਦੀ ਕਿੱਲਤ ਦਿਨੋਂ ਦਿਨ ਵਧਣ ਕਰਕੇ ਲੋਕਾਂ ਦੀਆਂ ਉਸਾਰੀ ਅਧੀਨ ਪਈਆਂ ਇਮਾਰਤਾਂ ਜਿਉਂ ਦੀਆਂ ਤਿਉਂ ਅੱਧ ਅਧੂਰੀਆਂ ਖੜ੍ਹੀਆਂ ਪਈਆਂ ਹਨ। ਇਸ ਸਭ ਦੇ ਚਲਦਿਆਂ ਮਾਨ ਸਰਕਾਰ ਚੁੱਪੀ ਧਾਰੀ ਬੈਠੀ ਤਮਾਸ਼ਾ ਦੇ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਦੂਜੇ ਪਾਸੇ ਜੇਕਰ ਮਿਸਤਰੀਆਂ ਤੇ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਮਿਸਤਰੀ ਤੇ ਮਜ਼ਦੂਰ ਵਰਗ ਇਸ ਵੇਲੇ ਕੰਮ ਤੋਂ ਬਿਲਕੁਲ ਵਿਹਲੇ ਹੋ ਚੁੱਕੇ ਹਨ। ਉਹ ਸਵੇਰ ਦੇ ਸਮੇਂ ਘਰੋਂ ਤਾਂ ਦਿਹਾੜੀ ਲਗਾਉਣ ਆਉਂਦੇ ਹਨ ਪਰ ਦਿਹਾੜੀ ਨਾ ਲੱਗਣ ਕਰਕੇ ਉਨ੍ਹਾਂ ਨੂੰ ਸ਼ਾਮ ਦੇ ਸਮੇਂ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪੈਂਦਾ ਹੈ। ਹੋਰ ਤਾਂ ਹੋਰ ਕਈ ਮਿਸਤਰੀ ਮਜ਼ਦੂਰ ਰੇਤ ਨਾ ਮਿਲਣ ਕਰਕੇ ਰੁਕੇ ਨਿਰਮਾਣ ਕਾਰਜਾਂ ਦੇ ਮੱਦੇਨਜ਼ਰ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ, ਜੋ ਬਹੁਤ ਸ਼ਲਾਘਾਯੋਗ ਉੱਦਮ ਹੈ। ਮੌਜੂਦਾ ‘ਆਪ’ ਸਰਕਾਰ ਦੇ ਸ਼ਾਸਨਕਾਲ ਵਿਚ ਮਜ਼ਦੂਰ ਵਰਗ ਦਾ ਕਾਰੋਬਾਰ ਖੁੱਸਣਾ ਆਪਣੇ ਆਪ ਵਿਚ ਇਕ ਵੱਡਾ ਪ੍ਰਸ਼ਨ ਹੈ। ਪਿਛਲੀਆਂ ਸਰਕਾਰਾਂ ਸਮੇਂ ਅਜਿਹੇ ਦਿਨ ਕਦੇ ਵੀ ਦੇਖਣ ਨੂੰ ਨਹੀਂ ਸਨ ਮਿਲੇ, ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣਦੀ ‘ਆਪ’ ਦੀ ਸਰਕਾਰ ਸਮੇਂ ਦੇਖਣ ਨੂੰ ਮਿਲ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਦੇ ਇਸ ਹਨੂੰਮਾਨ ਮੰਦਰ ’ਚ ਲੰਗੂਰ ਦੇ ਰੂਪ 'ਚ ਨਤਮਸਤਕ ਹੁੰਦੇ ਨੇ ਬੱਚੇ, ਦੁਸਹਿਰੇ ਤੱਕ ਚੱਲਦਾ ਹੈ ਮੇਲਾ

ਦੱਸਣਯੋਗ ਹੈ ਕਿ ਰੇਤ ਦਾ ਕਾਰੋਬਾਰ ਕਰਨ ਦੇ ਨਾਲ-ਨਾਲ ਸੀਮੇਂਟ ਵਾਲੇ ਡਿਸਟ੍ਰੀਬਿਊਟਰ ਤੇ ਡੀਲਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਦੁਕਾਨਾਂ ’ਤੇ ਵਿਹਲੇ ਬੈਠੇ ਘਰਾਂ ਨੂੰ ਪਰਤ ਰਹੇ ਹਨ, ਕਿਉਂਕਿ ਰੇਤ ਨਾ ਮਿਲਣ ਕਰ ਕੇ ਸੀਮੇਂਟ ਦੀ ਵਿਕਰੀ ’ਤੇ ਰੋਕ ਲੱਗ ਗਈ ਹੈ। ਨਵੀਂਆਂ ਬਿਲਡਿੰਗਾਂ ਬਣਾਉਣ ਵਾਲੇ ਲੋਕਾਂ ਨੇ ਹੀ ਸੀਮੈਂਟ ਦੀ ਖਰੀਦਦਾਰੀ ਕਰਨੀ ਹੁੰਦੀ ਹੈ ਪਰ ਰੇਤ ਨਾ ਮਿਲਣ ਕਰਕੇ ਸੀਮੇਂਟ ਵਿਕ੍ਰੇਤਾ ਵੀ ਭੰਬਲਭੂਸੇ ਵਿਚ ਪਏ ‘ਆਪ’ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਲੈਕਟ੍ਰੀਸ਼ੀਅਨ ਨਵੀਂਆਂ ਇਮਾਰਤਾਂ/ਘਰ/ਕੋਠੀਆਂ/ਦੁਕਾਨਾਂ ਆਦਿ ਨਾ ਬਣਨ ਕਰਕੇ ਦੋ ਵਕਤ ਦੀ ਰੋਟੀ ਕਮਾਉਣ ਤੋਂ ਆਤੁਰ ਹੋ ਗਏ ਹਨ, ਕਿਉਂਕਿ ਜੇਕਰ ਇਮਾਰਤ ਬਣੇਗੀ ਤਾਂ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਵਿਅਕਤੀ ਅੰਡਰ ਗਰਾਊਂਡ ਪਾਈਪਾਂ ਪਾ ਕੇ ਇਮਾਰਤਾਂ ਵਾਲਿਆਂ ਤੋਂ ਆਪਣਾ ਮਿਹਨਤਾਨਾ ਲੈ ਕੇ ਕੰਮ ਚਲਾਉਣਗੇ। ਇਹ ਵਰਗ ਵੀ ਇਸ ਵੇਲੇ ਖਾਲੀ ਹੱਥ ਬੈਠਾ ਬੇਰੰਗ ਘਰ ਨੂੰ ਜਾਣ ਲਈ ਮਜਬੂਰ ਹੋਇਆ ਪਿਆ ਹੈ। 

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਯਾਦ ਰਹੇ ਕਿ ਇਹ ਸਥਿਤੀ ਸਿਰਫ਼ ਤੇ ਸਿਰਫ਼ ਦਰਿਆਵਾਂ ਵਿਚੋਂ ਹੁੰਦੀ ਨਾਜਾਇਜ਼ ਮਾਈਨਿੰਗ ’ਤੇ ਲਗਾਈ ਗਈ ਰੋਕ ਨੂੰ ਲੈ ਕੇ ਉਤਪੰਨ ਹੋਈ ਹੈ, ਜਿਸ ਕਰਕੇ ਇਸ ਵੇਲੇ ਰੇਤ ਦਾ ਭਾਅ 3500 ਦੀ ਬਜਾਏ 7000 ਰੁਪਏ ਪ੍ਰਤੀ ਸੈਂਕੜਾ ਪਹੁੰਚ ਚੁੱਕਿਆ ਹੈ। ਹੋਰ ਤਾਂ ਹੋਰ ਜੇਕਰ ਆਉਣ ਵਾਲੇ ਦਿਨਾਂ ਵਿਚ ਉਪਰੋਕਤ ਮਸਲੇ ਨੂੰ ਮੁਖ ਮੰਤਰੀ ਵਲੋਂ ਹੱਲ ਨਾ ਕੀਤਾ ਗਿਆ ਤਾਂ ਸਮੁੱਚਾ ਮਜ਼ਦੂਰ ਵਰਗ ਫਾਕੇ ਕੱਟਣ ਲਈ ਮਜਬੂਰ ਹੋਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਪੰਜਾਬ ਦੀ ਮਾਨ ਸਰਕਾਰ ਰੇਤ ਦੀ ਆ ਰਹੀ ਕਿੱਲਤ ਨੂੰ ਦੂਰ ਕਰਕੇ ਰੇਤ ਦੇ ਭਾਅ ਘਟਾਉਂਦੀ ਹੈ ਜਾਂ ਫਿਰ ਇਹ ਸਿਲਸਿਲਾ ਕਿੰਨੀ ਦੇਰ ਹੋਣ ਇੰਝ ਹੀ ਚੱਲਦਾ ਰਹੇਗਾ। ਇਹ ਤਾਂ ਹੁਣ ਸਮਾਂ ਹੀ ਦੱਸੂ ਕਿ ‘ਅੰਗੂਰ ਖੱਟੇ ਹਨ ਕਿ ਜਾਂ ਫਿਰ...?

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

 


author

rajwinder kaur

Content Editor

Related News