ਸਿਆਸੀ ਦਬਾਅ ਕਾਰਨ ''ਆਪ'' ਆਗੂਆਂ ਤੇ ਵਾਲੰਟੀਅਰਾਂ ''ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ

Thursday, May 05, 2022 - 11:36 AM (IST)

ਸਿਆਸੀ ਦਬਾਅ ਕਾਰਨ ''ਆਪ'' ਆਗੂਆਂ ਤੇ ਵਾਲੰਟੀਅਰਾਂ ''ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ

ਲੁਧਿਆਣਾ (ਵਿੱਕੀ) : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਪਾਰਟੀ ਦੇ ਉਨ੍ਹਾਂ ਆਗੂਆਂ ਜਾਂ ਵਾਲੰਟੀਅਰਾਂ ਦੇ ਖ਼ਿਲਾਫ਼ ਪਿਛਲੇ ਸਮੇਂ 'ਚ ਦਰਜ ਕੀਤੇ ਪੁਲਸ ਮਾਮਲਿਆਂ ਦੀ ਦੁਬਾਰਾ ਜਾਂਚ ਹੋਵੇਗੀ, ਜੋ ਸਿਆਸੀ ਦਬਾਅ ਦੇ ਕਾਰਨ ਦਰਜ ਕੀਤੇ ਗਏ ਸਨ। ਇਸ ਲਈ ਪਾਰਟੀ ਨੇ ਸੂਬੇ ਦੇ ਸਾਰੇ ਅਹੁਦਾ ਅਧਿਕਾਰੀਆਂ ਤੋਂ ਅਜਿਹੇ ਮਾਮਲਿਆਂ ਜਾਂ 'ਆਪ' ਵਾਲੰਟੀਅਰਾਂ ਅਤੇ ਆਗੂਆਂ ਦੀ ਜਾਣਕਾਰੀ ਮੰਗੀ ਹੈ, ਜਿਨ੍ਹਾਂ 'ਤੇ ਅਜਿਹੇ ਮਾਮਲੇ ਦਰਜ ਹੋਏ ਸਨ। ਇਸ ਦੇ ਨਾਲ ਹੀ ਪੀੜਤਾਂ ਵੱਲੋਂ ਅਰਜ਼ੀ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਵੀ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੇ ਸਕੱਤਰ ਜ਼ਰੀਏ ਪਾਰਟੀ ਦੇ ਮੁੱਖ ਦਫ਼ਤਰ ਪਹੁੰਚਾਉਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਦਸਤ ਰੋਗ ਨਾਲ 9 ਲੋਕ ਬੀਮਾਰ, DC ਨੇ ਦੱਸਿਆ ਇਹ ਕਾਰਨ

ਜ਼ਿਕਰਯੋਗ ਹੈ ਕਿ 'ਆਪ' ਦੇ ਕਈ ਆਗੂ ਅਤੇ ਵਾਲੰਟੀਅਰ ਅੰਦਰਖ਼ਾਤੇ ਮੰਗ ਕਰ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਉਨ੍ਹਾਂ 'ਤੇ ਜਾਂ ਉਨ੍ਹਾਂ ਦੇ ਹਮਾਇਤੀਆਂ 'ਤੇ ਸਿਆਸੀ ਰੰਜਿਸ਼ ਦੇ ਚੱਲਦਿਆਂ ਪੁਲਸ ਕੇਸ ਦਰਜ ਹੋਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਹੁਣ ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਦੇ ਕਰੀਬ 2 ਮਹੀਨੇ ਬਾਅਦ ਪਾਰਟੀ ਨੇ ਆਪਣੇ ਕਾਰਕੁੰਨਾਂ 'ਤੇ ਦਰਜ ਝੂਠੇ ਮਾਮਲੇ ਨਿਰਪੱਖ ਜਾਂਚ ਤੋਂ ਬਾਅਦ ਰੱਦ ਕਰਾਉਣ ਦੀ ਪਹਿਲ ਕੀਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 20 'ਆਪ' ਮੰਤਰੀਆਂ-ਵਿਧਾਇਕਾਂ ਨਾਲ ਕੀਤੀ ਬੈਠਕ, ਕਾਰਪੋਰੇਸ਼ਨ ਚੋਣਾਂ ਸਬੰਧੀ ਤਿਆਰ ਹੋਣ ਲਈ ਕਿਹਾ

ਜਾਣਕਾਰੀ ਮੁਤਾਬਕ ਪਾਰਟੀ ਦੇ ਸੀਨੀਅਰ ਅਹੁਦਾ ਅਧਿਕਾਰੀਆਂ ਨੇ ਸਾਰੇ ਵਿਧਾਇਕਾਂ, ਵਾਲੰਟੀਅਰਾਂ ਨੂੰ ਕਿਹਾ ਹੈ ਕਿ ਸਾਲ 2014 ਤੋਂ ਲੈ ਕੇ ਪਿਛਲੀਆਂ ਸਰਕਾਰਾ ਵੱਲੋਂ ਪਾਰਟੀ ਦੇ ਵਾਲੰਟੀਅਰਾਂ, ਆਗੂਆਂ ਖ਼ਿਲਾਫ਼ ਸਿਆਸੀ ਰੰਜਿਸ਼ ਦੇ ਚੱਲਦਿਆਂ ਦਰਜ ਕੀਤੇ ਗਏ ਪਰਚੇ, ਐੱਫ. ਆਈ. ਆਰਜ਼ ਬਾਰੇ ਦੱਸਿਆ ਜਾਵੇ। ਜਾਵੇ। ਪਾਰਟੀ ਵੱਲੋਂ ਵਾਲੰਟੀਅਰਾਂ ਅਤੇ ਆਗੂਆਂ ਨੂੰ ਇਨਸਾਫ਼ ਦਿਵਾਉਣ ਦਾ ਫ਼ੈਸਲਾ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News