ਦਿਲਚਸਪ ਮੁਕਾਬਲੇ ''ਚ ਜ਼ੀਰਾ ਦੇ ਵਕੀਲਾਂ ਵਾਲਾ ਜ਼ੋਨ ਤੋਂ ''ਆਪ'' ਉਮੀਦਵਾਰ 1,746 ਵੋਟਾਂ ਨਾਲ ਰਹੇ ਜੇਤੂ

Thursday, Dec 18, 2025 - 12:16 AM (IST)

ਦਿਲਚਸਪ ਮੁਕਾਬਲੇ ''ਚ ਜ਼ੀਰਾ ਦੇ ਵਕੀਲਾਂ ਵਾਲਾ ਜ਼ੋਨ ਤੋਂ ''ਆਪ'' ਉਮੀਦਵਾਰ 1,746 ਵੋਟਾਂ ਨਾਲ ਰਹੇ ਜੇਤੂ

ਜ਼ੀਰਾ (ਗੁਰਮੇਲ ਸੇਖਵਾਂ) : 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਹੋਇਆ, ਜਿਸ ਵਿੱਚ ਜ਼ੀਰਾ ਦੇ ਵਕੀਲਾਂ ਵਾਲਾ ਜ਼ੋਨ ਅਤੇ ਸ਼ਾਹਵਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਤਿਕੌਣਾ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ। ''ਆਪ'' ਉਮੀਦਵਾਰ ਸ਼ੰਕਰ ਕਟਾਰੀਆ ਨੇ ਵਕੀਲਾਂ ਵਾਲਾ ਜ਼ੋਨ ਵਿੱਚ ਆਪਣੇ ਵਿਰੋਧੀਆਂ ਨੂੰ 1,746 ਵੋਟਾਂ ਨਾਲ ਹਰਾਇਆ, ਜਦੋਂਕਿ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਸ਼ਾਹਵਾਲਾ ਜ਼ੋਨ ਤੋਂ 2,275 ਵੋਟਾਂ ਨਾਲ ਜੇਤੂ ਰਹੇ।

ਇਹ ਵੀ ਪੜ੍ਹੋ : ਖੰਨਾ 'ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ 'ਚ ਲਏ ਅਕਾਲੀ ਹਲਕਾ ਇੰਚਾਰਜ

ਵੋਟਾਂ ਦੀ ਗਿਣਤੀ ਦੌਰਾਨ ਡੀਐਸਪੀ ਜਸਪਾਲ ਸਿੰਘ ਢਿੱਲੋਂ ਅਤੇ ਐਸਡੀਐੱਮ ਜ਼ੀਰਾ ਰਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਾਂ ਦੀ ਗਿਣਤੀ ਦੇਰ ਸ਼ਾਮ ਤੱਕ ਸ਼ਾਂਤੀਪੂਰਵਕ ਜਾਰੀ ਰਹੀ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲਾਂ ਵਾਲਾ ਵਿੱਚ ਹੋਈਆਂ ਚੋਣਾਂ ਵਿੱਚ ''ਆਪ'' ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਸ਼ੰਕਰ ਕਟਾਰੀਆ ਨੂੰ ਕੁੱਲ 9306 ਵੋਟਾਂ, ਕਾਂਗਰਸ ਉਮੀਦਵਾਰ ਮਹਿਕਦੀਪ ਸਿੰਘ, ਜੋ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਚਚੇਰੇ ਭਰਾ ਹਨ, ਨੂੰ 7560 ਵੋਟਾਂ ਅਤੇ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 3992 ਵੋਟਾਂ ਮਿਲੀਆਂ। ਇਸ ਤਰ੍ਹਾਂ ''ਆਪ'' ਉਮੀਦਵਾਰ ਆਪਣੇ ਵਿਰੋਧੀਆਂ ਨੂੰ ਪਿਛਾੜਦਾ ਹੋਇਆ ਵਕੀਲਾਂ ਵਾਲਾ ਜ਼ੋਨ ਤੋਂ 1746 ਵੋਟਾਂ ਨਾਲ ਜੇਤੂ ਰਿਹਾ, ਜਿਸ ਕਾਰਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਲੋਕਾਂ ਦਾ ਪਿਆਰ ਮਿਲਿਆ। ਇਸ ਤੋਂ ਇਲਾਵਾ ਸ਼ਾਹ ਵਾਲਾ ਜ਼ੋਨ ਤੋਂ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਨੂੰ 8,257 ਵੋਟਾਂ, ''ਆਪ'' ਉਮੀਦਵਾਰ ਕਰਮਵੀਰ ਕੌਰ ਨੂੰ 5,982 ਵੋਟਾਂ ਅਤੇ ਅਕਾਲੀ ਦਲ ਦੀ ਉਮੀਦਵਾਰ ਜੀਤੋ ਕੌਰ ਨੂੰ 3,547 ਵੋਟਾਂ ਮਿਲੀਆਂ, ਜਿਸਦੇ ਨਤੀਜੇ ਵਜੋਂ ਕਾਂਗਰਸ ਉਮੀਦਵਾਰ 2,275 ਵੋਟਾਂ ਨਾਲ ਜੇਤੂ ਰਿਹਾ।

ਇਹ ਵੀ ਪੜ੍ਹੋ : ਭਾਜਪਾ ਨੇ ਮਾਨਸਾ 'ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ

ਵਕੀਲਾਂ ਵਾਲਾ ਤੋਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੰਕਰ ਕਟਾਰੀਆ ਅਤੇ ਸ਼ਾਹ ਵਾਲਾ ਤੋਂ ਕੁਲਵਿੰਦਰ ਕੌਰ ਨੇ ਆਪਣੀ ਜਿੱਤ ''ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਵੋਟ ਦੇਣ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ।


author

Sandeep Kumar

Content Editor

Related News