ਮੀਂਹ ਨੇ ਟਾਲਿਆ ''ਆਪ'' ਦਾ ਪ੍ਰੋਗਰਾਮ, ਹੁਣ 10 ਨੂੰ ਘੇਰੇਗੀ ਕੈਪਟਨ ਦੀ ਕੋਠੀ
Wednesday, Jan 08, 2020 - 08:32 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਮਹਿੰਗੀ ਬਿਜਲੀ ਦੇ ਖਿਲਾਫ ਆਮ ਆਦਮੀ ਪਾਰਟੀ ਹੁਣ 10 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਅ ਕਰੇਗੀ। 'ਆਪ' ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਅ ਦਾ ਪ੍ਰੋਗਰਾਮ ਪਹਿਲਾਂ 7 ਜਨਵਰੀ ਨੂੰ ਸੀ, ਜਿਸ ਨੂੰ ਖਰਾਬ ਮੌਸਮ ਦੇ ਕਾਰਨ ਟਾਲ ਦਿੱਤਾ ਗਿਆ ਹੈ। 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪੱਸ਼ਟ ਕਰਨ ਕਿ ਉਨਾਂ ਨੂੰ ਪੰਜਾਬ 'ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਪ੍ਰਤੀ ਯੂਨਿਟ ਕਿਉਂ ਮਿਲ ਰਹੀ ਹੈ।