ਪੰਜਾਬੀਆਂ ਲਈ ਧੜਕਦਾ ਹੈ ਛੋਟੇਪੁਰ ਦਾ ਦਿਲ : ਮਜੀਠੀਆ

09/28/2016 7:10:05 PM

ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਸ਼ਲਾਘਾ ਕੀਤੀ ਹੈ। ਛੋਟੇਪੁਰ ਵਲੋਂ ਨਵੀਂ ਪਾਰਟੀ ਬਣਾਏ ਜਾਣ ਦੇ ਸਵਾਲ ''ਤੇ ਮਜੀਠੀਆ ਨੇ ਕਿਹਾ ਕਿ ਛੋਟੇਪੁਰ ਪੰਜਾਬੀ ਹਨ ਅਤੇ ਉਨ੍ਹਾਂ ਦਾ ਦਿਲ ਪੰਜਾਬੀਆਂ ਲਈ ਧੜਕਦਾ ਹੈ ਜਦਕਿ ਦਿੱਲੀ ਵਾਲੀ ਆਮ ਆਦਮੀ ਪਾਰਟੀ ਅਯਾਸ਼ ਪਾਰਟੀ ਬਣ ਕੇ ਰਹਿ ਗਈ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਚੌਥੇ ਫਰੰਟ ਆਵਾਜ਼-ਏ-ਪੰਜਾਬ ਰਾਹੀਂ ਕਾਂਗਰਸ ਨੂੰ ਸਮਰਥਨ ਦੇਣ ਦੀਆਂ ਕਿਆਸਅਰਾਈਆਂ ਵਿਚਕਾਰ ਹੁਣ ਅਕਾਲੀ ਦਲ ਵਲੋਂ ਛੋਟੇਪੁਰ ਦੀ ਸ਼ਲਾਘਾ ਕਰਨਾ ਪੰਜਾਬ ਦੀ ਸਿਆਸਤ ਵਿਚ ਬਦਲਦੇ ਰੂਪ ਨੂੰ ਦਰਸ਼ਾ ਰਿਹਾ ਹੈ।


Gurminder Singh

Content Editor

Related News