ਸਥਾਨਕ ਸਰਕਾਰਾਂ ਚੋਣਾਂ ਲਈ ‘ਆਪ’ ਨੇ 320 ਉਮੀਦਵਾਰ ਐਲਾਨੇ

Friday, Jan 22, 2021 - 01:29 AM (IST)

ਸਥਾਨਕ ਸਰਕਾਰਾਂ ਚੋਣਾਂ ਲਈ ‘ਆਪ’ ਨੇ 320 ਉਮੀਦਵਾਰ ਐਲਾਨੇ

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ ਵੀਰਵਾਰ ਨੂੰ 35 ਸਥਾਨਕ ਸਰਕਾਰਾਂ ਦੇ 320 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਐਲਾਨੇ 35 ਥਾਵਾਂ ’ਤੇ 320 ਉਮੀਦਵਾਰ ਆਦਮਪੁਰ, ਭਿੱਖੀਵਿੰਡ, ਸਮਾਣਾ, ਮੁਕੇਰੀਆਂ, ਜ਼ੀਰਕਪੁਰ, ਡੇਰਾਬੱਸੀ, ਰਈਆ, ਬਠਿੰਡਾ, ਚਮਕੌਰ ਸਾਹਿਬ, ਕਪੂਰਥਲਾ, ਸ਼ਾਮ ਚੁਰਾਸੀ, ਹਰਿਆਣਾ, ਉੜਮੁੜ ਟਾਂਡਾ, ਹੁਸ਼ਿਆਰਪੁਰ, ਮਹਿਤਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ, ਫਿਲੌਰ, ਅਲਵਾਲਪੁਰ, ਜਗਰਾਉਂ, ਲੋਹੀਆਂ ਖਾਸ਼, ਖਰੜ, ਜੰਡਿਆਲਾ ਗੁਰੂ, ਦੋਰਾਹਾ, ਅਮਰਗੜ੍ਹ, ਅਹਿਮਦਗੜ੍ਹ, ਨੰਗਲ, ਮੋਗਾ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ, ਸਮਰਾਲਾ, ਰਾਏਕੋਟ, ਰਮਦਾਸ ਅਤੇ ਮਜੀਠਾ ਨਾਲ ਸਬੰਧਤ ਹਨ।


author

Bharat Thapa

Content Editor

Related News