ਚੰਡੀਗੜ੍ਹ 'ਚ 'ਮੇਅਰ' ਚੋਣ ਨੂੰ ਲੈ ਕੇ ਵਧੀ ਹਲਚਲ, 'ਆਪ' ਨੇ ਕੀਤਾ ਉਮੀਦਵਾਰ ਦਾ ਐਲਾਨ

Thursday, Jan 12, 2023 - 03:28 PM (IST)

ਚੰਡੀਗੜ੍ਹ 'ਚ 'ਮੇਅਰ' ਚੋਣ ਨੂੰ ਲੈ ਕੇ ਵਧੀ ਹਲਚਲ, 'ਆਪ' ਨੇ ਕੀਤਾ ਉਮੀਦਵਾਰ ਦਾ ਐਲਾਨ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ 'ਚ ਮੇਅਰ ਦੀ ਚੋਣ ਨੂੰ ਲੈ ਕੇ ਹਲਚਲ ਵੱਧ ਗਈ ਹੈ। ਵੀਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਮੇਅਰ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਲਾਡੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣ ਮਹਿਤਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸੁਮਨ ਅਮਿਤ ਸ਼ਰਮਾ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮੇਅਰ ਦੀ ਨਾਮਜ਼ਦਗੀ ਲਈ ਆਮ ਆਦਮੀ ਪਾਰਟੀ 3.30 ਵਜੇ ਨਗਰ ਨਿਗਮ ਦਫ਼ਤਰ ਜਾਵੇਗੀ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ 19 ਜਨਵਰੀ ਨੂੰ ਮੇਅਰ ਦੀ ਚੋਣ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ (ਤਸਵੀਰਾਂ)
ਪਿਛਲੀ ਵਾਰ ਸਭ ਤੋਂ ਜ਼ਿਆਦਾ ਸੀਟਾਂ ਹੋਣ ਦੇ ਬਾਵਜੂਦ ਤਿੰਨੇ ਅਹੁਦਿਆਂ ’ਤੇ ਨਹੀਂ ਜਿੱਤ ਸਕੀ ਸੀ ‘ਆਪ’
ਪਿਛਲੇ ਸਾਲ ਹੋਈਆਂ ਮੇਅਰ ਚੋਣਾਂ ਵਿਚ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਦੇ ਬਾਵਜੂਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨ ਅਹੁਦਿਆਂ ਵਿਚੋਂ ਇਕ ਵੀ ‘ਆਪ’ ਨਹੀਂ ਜਿੱਤ ਸਕੀ। ਦੂਜੇ ਪਾਸੇ ਕਾਂਗਰਸ ਪਿਛਲੀ ਵਾਰ ਵੋਟਿੰਗ ਤੋਂ ਦੂਰ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਇਜਲਾਸ ਨਹੀਂ ਬੁਲਾ ਸਕੀਆਂ ਸੂਬੇ ਦੀਆਂ ਪੰਚਾਇਤਾਂ

ਇਸ ਵਾਰ ਇਹ ਚੋਣ ਦਿਲਚਸਪ ਬਣ ਗਈ ਹੈ ਕਿਉਂਕਿ ਕਾਂਗਰਸ ਨੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਕੇ ਮੇਅਰ ਦੀ ਚੋਣ ਵਿਚ ਹਿੱਸਾ ਲਿਆ ਹੈ। ਚੰਡੀਗੜ੍ਹ ਕਾਂਗਰਸ ਅਤੇ ‘ਆਪ’ ਦੋਵੇਂ ਇਸ ਵਾਰ ਮੇਅਰ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ। ਹਾਲਾਂਕਿ ਦੋਵੇਂ ਪਾਰਟੀਆਂ ਗੱਠਜੋੜ ਦੀ ਗੱਲ ਤੋਂ ਖੁੱਲ੍ਹੇਆਮ ਇਨਕਾਰ ਕਰ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News