ਸੰਗਰੂਰ ਜ਼ਿਮਨੀ ਚੋਣ ''ਚ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਵੋਟਾਂ ਦੀ ਵੰਡ ਦਾ ਹੋ ਸਕਦਾ ''ਆਪ'' ਨੂੰ ਫਾਇਦਾ

Tuesday, Jun 21, 2022 - 02:56 PM (IST)

ਸੰਗਰੂਰ ਜ਼ਿਮਨੀ ਚੋਣ ''ਚ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਵੋਟਾਂ ਦੀ ਵੰਡ ਦਾ ਹੋ ਸਕਦਾ ''ਆਪ'' ਨੂੰ ਫਾਇਦਾ

ਲੁਧਿਆਣਾ ( ਹਿਤੇਸ਼ ) : ਸੰਗਰੂਰ ਲੋਕ ਸਭਾ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ 'ਚ ਪੂਰਾ ਤਾਕਤ ਲਾਉਣ ਤੋਂ ਬਾਅਦ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜੇਕਰ ਜ਼ਮੀਨੀ ਪੱਧਰ 'ਤੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਅਤੇ ਅਕਾਲੀ ਦਲ ਦੇ ਵੋਟ ਵੰਡਣ ਦਾ ਲਾਭ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਇੱਥੇ ਦੱਸਣਾ ਸਹੀ ਹੋਵੇਗਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਅਕਾਲੀ ਦਲ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਦਾ ਰਿਵਾਇਤੀ ਵੋਟ ਬੈਂਕ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲ ਟਰਾਂਸਫਰ ਹੋ ਚੁੱਕਿਆ ਹੈ। ਇਸ ਵੇਲੇ ਅਕਾਲੀ ਦਲ ਪੰਥਕ ਮੁੱਦੇ ਦਾ ਸਹਾਰਾ ਲੈ ਕੇ ਵੋਟ ਮੰਗ ਰਹੀ ਹੈ ਜਿਸ ਕਾਰਨ ਗੈਰ ਪੰਥਕ ਵੋਟ ਬੈਂਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਵੱਲ ਵੀ ਟਰਾਂਸਫਰ ਹੋ ਸਕਦਾ ਹੈ। 

ਇਹ ਵੀ ਪੜ੍ਹੋ- ਠੇਕੇਦਾਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਸਾਥੀਆਂ ਸਮੇਤ ਕੀਤੀ CM ਮਾਨ ਨਾਲ ਮੁਲਾਕਾਤ, ਰੱਖੀਆਂ ਇਹ ਮੰਗਾਂ

ਇਸੇ ਤਰ੍ਹਾਂ ਭਾਜਪਾ ਦਾ ਵੋਟ ਬੈਂਕ ਜੋ ਪਹਿਲਾਂ ਗਠਜੋੜ ਦੌਰਾਨ ਅਕਾਲੀ ਦਲ ਨੂੰ ਮਿਲਦਾ ਸੀ, ਹੁਣ ਆਪਣਾ ਉਮੀਦਵਾਰ ਖੜ੍ਹਾ ਕਰਨ ਕਾਰਨ ਭਾਜਪਾ ਵੱਲ ਮੁੜ ਜਾਵੇਗਾ। ਜਿਸ ਨੂੰ ਸੁਖਦੇਵ ਢੀਂਡਸਾ ਦੀ ਪੰਥਕ ਜਥੇਬੰਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸਿਮਰਨਜੀਤ ਮਾਨ ਵੀ ਉਸੇ ਮੁੱਦੇ 'ਤੇ ਚੋਣ ਲੜ ਰਹੇ ਹਨ, ਜਿਸ ਨੂੰ ਅਕਾਲੀ ਦਲ ਵੱਲੋਂ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾ ਕੇ ਉਠਾਇਆ ਗਿਆ ਹੈ ਅਤੇ ਉਸ ਨੂੰ ਕਈ ਬੰਦੀ ਸਿੰਘਾਂ ਨੇ ਵੀ ਸਮਰਥਨ ਦਿੱਤਾ ਹੈ, ਜਿਸ ਕਾਰਨ ਅਕਾਲੀ ਦਲ ਦਾ ਵੋਟ ਬੈਂਕ ਟੁੱਟਣਾ ਤੈਅ ਮੰਨਿਆ ਜਾ ਰਿਹਾ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਵੋਟ ਬੈਂਕ ਵੀ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਵਿਚ ਤਬਦੀਲ ਹੋ ਰਿਹਾ ਹੈ। 

ਇਹ ਵੀ ਪੜ੍ਹੋ-  'ਆਪ’ ਅਕਾਲੀ ਦਲ ਅਤੇ ਕਾਂਗਰਸ ਵਾਂਗ ਪਰਿਵਾਰਵਾਦ ਨੂੰ ਉਤਸ਼ਾਹਿਤ ਨਹੀਂ ਕਰਦੀ : CM ਮਾਨ

ਹੁਣ ਜੇਕਰ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਫਾਇਦਾ ਮਿਲਣ ਦੀ ਉਮੀਦ ਹੈ ਤਾਂ ਇਸ ਦੇ ਕਈ ਹਲਕਾ ਇੰਚਾਰਜ ਪਾਰਟੀ ਛੱਡ ਚੁੱਕੇ ਹਨ ਅਤੇ ਕਈ ਖੇਤਰਾਂ ਵਿਚ ਪੂਰੀ ਤਰ੍ਹਾਂ ਸਰਗਰਮ ਨਹੀਂ ਹਨ।
 ਜਿਸ ਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਦੋ ਵਾਰ ਐਮ.ਪੀ ਬਣਾਇਆ ਹੈ ਅਤੇ ਹਾਲ ਹੀ ਵਿੱਚ ਲੋਕ ਸਭਾ ਸੀਟ ਅਧੀਨ ਆਉਂਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ‘ਆਪ’ ਦੇ ਉਮੀਦਵਾਰਾਂ ਲਈ ਜਿੱਤੀਆਂ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News