ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰ ਸੰਸਦ ਚੌਧਰੀ ਦੇ ਘਰ ਬਾਹਰ ਧਰਨੇ ''ਤੇ ਬੈਠੇ

Wednesday, Nov 22, 2017 - 06:50 PM (IST)

ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰ ਸੰਸਦ ਚੌਧਰੀ ਦੇ ਘਰ ਬਾਹਰ ਧਰਨੇ ''ਤੇ ਬੈਠੇ

ਫਿਲੌਰ(ਜਸਪ੍ਰੀਤ, ਮੁਨੀਸ਼)— ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੰਸਦ ਸੰਤੋਖ ਚੌਧਰੀ ਦੀ ਰਿਹਾਇਸ਼ ਦੇ ਬਾਹਰ ਜ਼ਿਲਾ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ 'ਚ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਫੈਸਲਾ ਜਲਦਬਾਜ਼ੀ 'ਚ ਬਿਨਾਂ ਵਿਉਂਤ ਬੰਦੀ ਕੀਤਾ ਫੈਸਲਾ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਪਿਛਲੇ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੈ ਪਰ ਪੰਜਾਬ ਸੂਬੇ ਦੀਆਂ ਆ54 ਹਜ਼ਾਰ ਮੁਲਾਜ਼ਮ ਭੈਣਾਂ ਅਤੇ 3 ਲੱਖ ਦੇ ਕਰੀਬ ਮਾਸੂਮ ਬਚਪਨ ਲਈ ਸੰਜੀਦਾ ਨਹੀਂ ਹਨ। 
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮਤਰੇਈ ਮਾਂ ਵਰਗੀਆਂ ਆ ਰਹੀਆਂ ਹਨ। ਆਂਗਨਵਾੜੀ ਮੁਲਾਜ਼ਮ ਜਿੱਥੇ ਆਪਣੇ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ 'ਚ ਹਨ। ਉਥੇ ਹੀ ਮਾਸੂਮ ਬਚਪਨ ਦੇ ਵਿਕਾਸ ਅਤੇ ਰਾਖੀ ਲਈ ਡੱਟ ਕੇ ਖੜ੍ਹੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਇਨ੍ਹਾਂ ਮਾਸੂਮ ਬੱਚਿਆਂ ਦੇ ਵਿਕਾਸ ਅਤੇ ਸੰਭਾਲ ਨਾਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੀ-ਪ੍ਰਾਇਮਰੀ ਆਈ. ਸੀ. ਡੀ. ਐੱਸ. ਸਕੀਮ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਸਾਡਾ ਹੱਕ ਹੈ। ਅਸੀਂ ਆਪਣੇ ਹੱਕ ਲਈ ਜਾਨਾਂ ਵੀ ਕੁਰਬਾਨ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। 

PunjabKesari
ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ 'ਚ ਜਿੱਥੇ-ਜਿੱਥੇ ਵੀ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੌਜੂਦ ਹਨ, ਉਥੇ-ਉਥੇ ਹੀ ਰਿਹਾਇਸ਼ਾਂ ਨੇੜੇ 22 ਤੋਂ 30 ਨਵੰਬਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕਰਕੇ ਧਰਨੇ ਦਿੱਤੇ ਜਾਣਗੇ। ਸਰਕਾਰ ਨੂੰ ਮੰਗਾਂ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਯਕੀਨੀ ਬਣਾਉਂਦੇ ਹੋਏ ਪ੍ਰੀ-ਪ੍ਰਾਇਮਰੀ ਸਿੱਖਿਆ ਆਂਗਨਵਾੜੀ ਕੇਂਦਰ 'ਚ ਲਾਜ਼ਮੀ ਕੀਤੀ ਜਾਵੇ। ਆਂਗਨਵਾੜੀ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਬਣਾਉਂਦੇ ਹੋਏ ਦਰਜਾ 3 ਹੈਲਪਰਾਂ ਨੂੰ ਦਰਜਾ 4 ਕੀਤਾ ਜਾਵੇ। ਪੈਨਸ਼ਨ ਅਤੇ ਗਰੈਚਟੀ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਅਡਵਾਇਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਅਧੀਨ ਕੰਮ ਕਰਦੇ ਪ੍ਰਾਜੈਕਟਾਂ ਨੂੰ ਵਾਪਸ ਆਈ. ਸੀ. ਡੀ. ਐੱਸ.ਅਧੀਨ ਲਿਆਂਦਾ ਜਾਵੇ। ਧਰਨੇ 'ਚ ਪਰਮਜੀਤ ਕੌਰ, ਜਵਸੀਰ  ਕੌਰ ਫਗਵਾੜਾ,ਬੰਸ ਕੌਰ, ਕ੍ਰਿਸ਼ਨਾ ਕੁਮਾਰੀ, ਬਲਬੀਰ ਕੌਰ ਅਰਬਨ ਆਦਿ ਨੇ ਹਿੱਸਾ ਲਿਆ।


Related News