ਸੰਨੀ ਦਿਓਲ ਨੂੰ ਦੇਖੋ ਕੀ ਬੋਲ ਗਈ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ

12/8/2020 8:50:28 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਅੰਬਰ ਧਾਲੀਵਾਲ ਕਿਸਾਨੀ ਸੰਘਰਸ਼ ’ਚ ਡਟੀ ਹੋਈ ਹੈ ਤੇ ਵਿਦੇਸ਼ ਰਹਿੰਦਿਆਂ ਵੀ ਉਹ ਸੋਸ਼ਲ ਮੀਡੀਆ ਰਾਹੀਂ ਕਿਸਾਨੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ।

ਹਾਲ ਹੀ ’ਚ ਉਹ ਸੰਨੀ ਦਿਓਲ ’ਤੇ ਵੀ ਆਪਣੀ ਭੜਾਸ ਕੱਢਦੀ ਨਜ਼ਰ ਆਈ ਹੈ। ਅਸਲ ’ਚ ਸੰਨੀ ਦਿਓਲ ਨੇ ਟਵਿਟਰ ’ਤੇ ਇਕ ਬਿਆਨ ਸਾਂਝਾ ਕੀਤਾ ਸੀ, ਜਿਸ ’ਚ ਉਸ ਨੇ ਲਿਖਿਆ ਸੀ ਕਿ ਉਹ ਤੇ ਉਸ ਦੀ ਪਾਰਟੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਮਸਲੇ ਦਾ ਜਲਦ ਹੱਲ ਕੱਢਿਆ ਜਾਵੇਗਾ।

ਸੰਨੀ ਦਿਓਲ ਦਾ ਇਹ ਬਿਆਨ ਅੰਬਰ ਧਾਲੀਵਾਲ ਨੂੰ ਪਸੰਦ ਨਹੀਂ ਆਇਆ ਤੇ ਅੰਬਰ ਧਾਲੀਵਾਲ ਨੇ ਸੰਨੀ ਦਿਓਲ ਦੇ ਬਿਆਨ ਵਾਲਾ ਇਕ ਟਵੀਟ ਸਾਂਝਾ ਕਰਦਿਆਂ ਲਿਖਿਆ, ‘Lol what a joke. Acting like a sher in movies & a kutta in real life. BUH-BYE.’

ਦੱਸਣਯੋਗ ਹੈ ਕਿ ਸੰਨੀ ਦਿਓਲ ਆਪਣੇ ਬਿਆਨ ਨੂੰ ਲੈ ਕੇ ਟਰੋਲ ਵੀ ਕਾਫੀ ਹੋ ਰਹੇ ਹਨ। ਵੱਖ-ਵੱਖ ਪੰਜਾਬੀ ਗਾਇਕਾਂ ਵਲੋਂ ਵੀ ਸੰਨੀ ਦਿਓਲ ਦੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੰਨੀ ਦਿਓਲ ਨੇ ਆਪਣੇ ਬਿਆਨ ’ਚ ਦੀਪ ਸਿੱਧੂ ਦਾ ਵੀ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਉਸ ਦਾ ਦੀਪ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋ ਕੁਝ ਵੀ ਦੀਪ ਸਿੱਧੂ ਬੋਲ ਰਿਹਾ ਹੈ ਜਾਂ ਕਰ ਰਿਹਾ ਹੈ, ਉਸ ਦੀਆਂ ਗਤੀਵਿਧੀਆਂ ’ਚ ਉਸ ਦੀ ਕੋਈ ਭਾਈਵਾਲੀ ਨਹੀਂ ਹੈ।

ਨੋਟ– ਅੰਬਰ ਧਾਲੀਵਾਲ ਵਲੋਂ ਸੰਨੀ ਦਿਓਲ ’ਤੇ ਭੜਾਸ ਕੱਢਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ’ਚ ਜ਼ਰੂਰ ਦੱਸੋ।


Rahul Singh

Content Editor Rahul Singh