ਨਾਭਾ ’ਚ ''ਆਪ'' ਨੂੰ ਝਟਕਾ, ਕਈ ਵਾਲੰਟੀਅਰ ਅਕਾਲੀ ਦਲ ’ਚ ਸ਼ਾਮਲ

Tuesday, May 04, 2021 - 04:13 PM (IST)

ਨਾਭਾ ’ਚ ''ਆਪ'' ਨੂੰ ਝਟਕਾ, ਕਈ ਵਾਲੰਟੀਅਰ ਅਕਾਲੀ ਦਲ ’ਚ ਸ਼ਾਮਲ

ਨਾਭਾ (ਜੈਨ) : ਇੱਥੇ ਆਮ ਆਦਮ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਅਨੇਕ ਵਾਲੰਟੀਅਰਾਂ ਨੇ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਆਪ ਵਾਲੰਟੀਅਰ ਜਗਪ੍ਰੀਤ ਸਿੰਘ, ਜਗਜੀਤ ਸਿੰਘ, ਦੀਪਕ ਕੁਮਾਰ, ਮਨਦੀਪ ਸਿੰਘ ਮਿੰਟੂ ਤੇ ਹਰਦੀਪ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਪਰ ਧੜੇਬੰਦੀ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਆਪ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ।

ਜਗਪ੍ਰੀਤ ਸਿੰਘ ਨੇ ਦੰਸਿਆ ਕਿ ਉਹ ਲਾਲਕਾ ਤੋਂ ਪ੍ਰਭਾਵਿਤ ਹਨ, ਇਸ ਕਰਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਜੱਥੇ. ਸਰਬਜੀਤ ਸਿੰਘ ਧੀਰੋਮਾਜਰਾ, ਜੱਸਾ ਖੋਖ, ਮੇਜਰ ਸਿੰਘ ਤੂੰਗਾ, ਬਹਾਦਰ ਸਿੰਘ, ਬਬਲੂ ਚੌਹਾਨ, ਅਮ੍ਰਿਤ ਧਨੋਆ, ਜਸਵੀਰ ਸਿੰਘ ਛੀਂਦਾ, ਪ੍ਰਤਾਪ ਸਿੰਘ ਢਿੱਲੋਂ, ਸਮਸ਼ੇਰ ਸਿੰਘ ਤੇ ਯੂਥ ਅਕਾਲੀ ਦਲ ਦੇ ਅਨੇਕ ਆਗੂ ਹਾਜ਼ਰ ਸਨ, ਜਿਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਜਲਦੀ ਹੀ ਕਾਂਗਰਸ ਦੇ ਕਈ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।


author

Babita

Content Editor

Related News