ਅਮਨ ਅਰੋੜਾ ਦਾ ਕੇਂਦਰ ਸਰਕਾਰ ''ਤੇ ਨਿਸ਼ਾਨਾ, ਕਿਹਾ-ਨਵੀਂ ਨੀਤੀ ਕਰ ਦੇਵੇਗੀ ਕਿਸਾਨਾਂ ਨੂੰ ਬਰਬਾਦ

06/29/2020 5:44:30 PM

ਚੰਡੀਗੜ੍ਹ— ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਿਆਂਦੇ ਗਏ ਆਰਡੀਨੈਂਸ ਖ਼ਿਲਾਫ਼ ਬੋਲਦੇ ਹੋਏ 'ਆਪ' ਦੇ ਆਗੂ ਅਮਨ ਅਰੋੜ ਨੇ ਕਿਹਾ ਕਿ ਕੇਂਦਰ ਦੀ ਨਵੀਂ ਨੀਤੀ ਕਿਸਾਨਾਂ ਨੂੰ ਬਰਬਾਦ ਕਰ ਦੇਵੇਗੀ। ਇਸ ਨਾਲ ਹਰ ਇਕ ਵਰਗ ਦਾ ਚੁੱਲ੍ਹਾ ਠੰਡਾ ਹੋ ਜਾਵੇਗਾ। ਕਿਸਾਨੀ, ਮਜ਼ਦੂਰ, ਵਪਾਰੀ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕਰਦੇ ਹੋਏ ਡਾਂਗਾ ਖਾਂਦੇ ਹਨ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਲੱਗਦਾ। ਅਕਾਲੀ-ਭਾਜਪਾ 'ਤੇ ਤਿੱਖੇ ਹਮਲੇ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਤੋਂ 'ਏ' ਜਾਂ 'ਬੀ' ਪਾਰਟੀ ਲਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕਿਸਾਨ ਹਿਤੈਸ਼ੀ ਹਨ। ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਸਾਡੇ ਖ਼ਿਲਾਫ਼ ਬੋਲਣ ਲਈ ਕੁਝ ਨਹੀਂ ਹੁੰਦਾ, ਇਸੇ ਕਰਕੇ ਉਹ ਸਿਰਫ ਉਹ ਇਕ ਹੀ ਗੱਲ ਕਹਿੰਦੇ ਹਨ ਕਿ 'ਆਪ' ਕਾਂਗਰਸ ਦੀ 'ਬੀ' ਟੀਮ ਹੈ।

PunjabKesari

ਮੈਨੂੰ ਨਹੀਂ ਲੱਗਦਾ ਅਕਾਲੀ ਦਲ ਨੂੰ ਅਗਲੀ ਵਾਰ 14 ਸੀਟਾਂ ਵੀ ਮਿਲਣ
ਬੀਤੇ ਦਿਨੀਂ ਭਾਜਪਾ ਵੱਲੋਂ ਕੀਤੀ ਗਈ ਤਿੰਨ ਘੰਟੇ ਦੀ ਵਰਚੂਅਲ ਰੈਲੀ ਬਾਰੇ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਭਾਜਪਾ ਵੱਲੋਂ ਵਰਚੂਅਲ ਰੈਲੀ ਕੀਤੀ ਗਈ ਪਰ ਭਾਜਪਾ ਨੇ ਇਨ੍ਹਾਂ ਤਿੰਨ ਘੰਟਿਆਂ 'ਚ ਇਕ ਵਾਰੀ ਅਕਾਲੀ-ਭਾਜਪਾ ਗਠਜੋੜ ਦਾ ਨਾਂ ਇਕ ਵਾਰੀ ਵੀ ਨਹੀਂ ਲਿਆ। ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦੇ ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਤਾਂ ਸੰਭਲ ਜਾਣ। ਉਨ੍ਹਾਂ ਕਿਹਾ ਕਿ ਇਸ ਵਾਰ 14  ਸੀਟਾਂ ਤਾਂ ਆ ਗਈਆਂ ਸਨ ਪਰ ਡੇਢ ਸਾਲ ਬਾਅਦ ਮੈਨੂੰ ਨਹੀਂ ਲੱਗਦਾ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ 14 ਵੀ ਸੀਟਾਂ ਮਿਲ ਸਕਣ।

PunjabKesari

ਅਕਾਲੀ ਦਲ ਬਿਲਕੁਲ ਗੁਲਾਮਾਂ ਵਾਂਗ ਕਰ ਰਿਹੈ ਜ਼ਿੰਦਗੀ ਬਤੀਤ: ਹਰਪਾਲ ਚੀਮਾ
ਉਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਵਾਰ-ਵਾਰ ਇਹ ਕਹਿ ਰਿਹਾ ਹੈ ਕਿ 'ਆਪ' ਪਾਰਟੀ ਕਾਂਗਰਸ ਦੀ 'ਬੀ' ਅਤੇ 'ਸੀ' ਟੀਮ ਹੈ ਉਨ੍ਹਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਜਿਹੜੇ ਲੋਕ ਡਰੱਗ ਮਾਫੀਆ, ਮਾਈਨਿੰਗ ਮਾਫੀਆ, ਬਿਜਲੀ ਮਾਫੀਆ ਖਿਲਾਫ ਲੜੇ ਹਨ, ਉਨ੍ਹਾਂ ਦੀ 'ਏ' ਪਾਰਟੀ ਹੈ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਪੈਟਨ ਸਾਬ੍ਹ ਅਤੇ ਬਾਦਲ ਸਾਬ੍ਹ ਪੰਜਾਬ 'ਚ ਸਕੇ ਭਰਾਵਾਂ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ 'ਤੇ ਢਾਈ ਕਰੋੜ ਦਾ ਕਰਜ਼ਾ ਹੈ ਤਾਂ ਉਸ ਦੀ ਸਿਰਫ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਅਤੇ ਅਕਾਲੀ ਦਲ ਪਾਰਟੀ ਨੇ ਮਖੋਟੇ ਪਾਏ ਹੋਏ ਹਨ, ਜੋ ਪੰਜਾਬ ਨੂੰ ਲੁੱਟ ਰਹੇ ਹਨ। ਅਕਾਲੀ ਦਲ ਪੰਜਾਬ 'ਚ ਛੋਟੀ ਭਾਜਪਾ ਵਾਂਗ ਕੰਮ ਕਰ ਰਿਹਾ ਹੈ। ਅਕਾਲੀ ਦਲ ਬਿਲਕੁਲ ਗੁਲਾਮਾਂ ਵਾਂਗ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਕਾਲੀ ਦਲ ਪਾਰਟੀ ਆਪਣੇ ਆਖਰੀ ਸਾਹਾਂ 'ਤੇ ਹੈ ਅਤੇ ਆਉਣ ਵਾਲੀਆਂ ਚੋਣਾਂ 'ਚ ਕਿਸੇ ਨੇ ਵੀ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਾ।


shivani attri

Content Editor

Related News