ਅੱਜ ਹੋ ਸਕਦਾ ਹੈ ''ਆਪ'' ਦੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਦਾ ਐਲਾਨ

Sunday, Sep 17, 2017 - 09:18 AM (IST)

ਅੱਜ ਹੋ ਸਕਦਾ ਹੈ ''ਆਪ'' ਦੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਦਾ ਐਲਾਨ

ਜਲੰਧਰ (ਬੁਲੰਦ)-ਆਮ ਆਦਮੀ ਪਾਰਟੀ ਅੱਜ ਆਪਣੇ ਗੁਰਦਾਸਪੁਰ ਤੋਂ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਦਾ ਐਲਾਨ ਕਰਦੇ ਸਕਦੀ ਹੈ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦੇਰ ਸ਼ਾਮ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਹਾਈ ਲੈਵਲ ਮੀਟਿੰਗ ਹੋਈ, ਜਿਸ 'ਚ ਭਗਵੰਤ ਮਾਨ, ਸੁਖਪਾਲ ਖਹਿਰਾ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਏ। ਸੂਤਰਾਂ ਮੁਤਾਬਕ ਬੈਠਕ 'ਚ ਗੁਰਦਾਸਪੁਰ ਚੋਣਾਂ ਲਈ ਉਮੀਦਵਾਰ ਦੇ ਨਾਂ 'ਤੇ ਆਮ ਸਹਿਮਤੀ ਬਣ ਗਈ। ਐਤਵਾਰ ਨੂੰ ਦੁਪਹਿਰ ਜਲੰਧਰ ਵਿਖੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਗੁਰਦਾਸਪੁਰ ਉਪ ਚੋਣ ਦੇ ਆਪਣੇ ਉਮੀਦਵਾਰ ਦਾ ਚਿਹਰਾ ਸਾਹਮਣੇ ਲੈ ਕੇ ਆਏਗੀ।


Related News