ਆਮ ਆਦਮੀ ਪਾਰਟੀ ਦੇ ਸਟਾਰ ਆਗੂ ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਘਿਰੇ ਵਿਵਾਦਾਂ ''ਚ

06/23/2016 6:20:13 PM

ਹੁਸ਼ਿਆਰਪੁਰ (ਘੁੰਮਣ)— ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਵਿਵਾਦਾਂ ''ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਦੋਵਾਂ ਆਗੂਆਂ ਵਲੋਂ ਅਧਿਆਪਕ ਵਰਗ ਖਿਲਾਫ਼ ਇਸਤੇਮਾਲ ਕੀਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦਾ ਸਮੁੱਚੇ ਅਧਿਆਪਕ ਵਰਗ ਨੇ ਸਖ਼ਤ ਨੋਟਿਸ ਲਿਆ ਹੈ। ਈ. ਟੀ. ਟੀ. ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ ਤੇ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਪ੍ਰਿੰ. ਅਮਨਦੀਪ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੇ ਛੋਟੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ''ਤੇ ਦੋਵਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਧਿਆਪਕ ਵਿਰੋਧੀ ਹੈ ਆਮ ਆਦਮੀ ਪਾਰਟੀ
ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਹੋਸ਼ੀ ਹਰਕਤ ਤੋਂ ਆਮ ਆਦਮੀ ਪਾਰਟੀ ਦਾ ਅਧਿਆਪਕ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨ ਦੇ ਅੰਦਰ-ਅੰਦਰ ਦੋਵਾਂ ਆਗੂਆਂ ਨੇ ਅਧਿਆਪਕ ਵਰਗ ਤੋਂ ਮੁਆਫ਼ੀ ਨਾ ਮੰਗੀ ਤਾਂ ਸੂਬੇ ਭਰ ਦੇ ਅਧਿਆਪਕ ਸੜਕਾਂ ''ਤੇ ਉੱਤਰ ਕੇ ਸੰਘਰਸ਼ ਆਰੰਭ ਕਰਨ ਲਈ ਮਜਬੂਰ ਹੋਣਗੇ।


Gurminder Singh

Content Editor

Related News