ਵਾਲੰਟੀਅਰਜ਼ ਕਨਵੈਨਸ਼ਨ ਵਿਚ ''ਆਪ'' ਆਗੂ ਵਧ-ਚੜ੍ਹ ਕੇ ਹਿੱਸੇ ਲੈਣਗੇ

Wednesday, Aug 01, 2018 - 02:09 PM (IST)

ਕਪੂਰਥਲਾ (ਗੁਰਵਿੰਦਰ ਕੌਰ)— ਆਮ ਆਦਮੀ ਪਾਰਟੀ ਕਪੂਰਥਲਾ ਯੂਨਿਟ ਦੀ ਇਕ ਹੰਗਾਮੀ ਮੀਟਿੰਗ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਚਾਹਲ, ਦੁਆਬਾ ਜ਼ੋਨ ਜਨਰਲ ਸਕੱਤਰ ਕੁਲਦੀਪ ਸਿੰਘ ਤੇਜੀ, ਪਰਵਿੰਦਰ ਸਿੰਘ ਆਰਕੀਟੈਕਟ, ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਥਿੰਦ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਪੰਨੂੰ, ਮਹਿਲਾ ਵਿੰਗ ਪ੍ਰਧਾਨ ਸਤਨਾਮ ਕੌਰ, ਹਲਕਾ ਉਪ ਪ੍ਰਧਾਨ ਸ਼ਹਿਰੀ ਸੁਖਦੇਵ ਰਾਜ ਬੱਬਰ, ਹਲਕਾ ਮੀਡੀਆ ਇੰਚਾਰਜ ਕੰਵਰ ਇਕਬਾਲ ਸਿੰਘ ਅਤੇ ਹਲਕਾ ਜਨਰਲ ਸਕੱਤਰ ਮਾਸਟਰ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿਖੇ ਹੋਈ।
ਇਸ ਮੌਕੇ ਮੀਟਿੰਗ 'ਚ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਥਾਂ 'ਤੇ ਗੈਰ ਸੰਵਿਧਾਨਕ ਤਰੀਕੇ ਨਾਲ ਹਰਪਾਲ ਸਿੰਘ ਚੀਮਾ ਨੂੰ ਲਾਏ ਜਾਣ ਉਪਰੰਤ ਪਾਰਟੀ 'ਚ ਆਏ ਤੂਫਾਨ ਸਬੰਧੀ ਪਾਰਟੀ ਆਗੂਆਂ ਅਤੇ ਵਾਲੰਟੀਅਰਾਂ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰ ਸਮੂਹ ਆਗੂਆਂ ਤੇ ਵਾਲੰਟੀਅਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਬਠਿੰਡਾ ਵਿਖੇ 2 ਅਗਸਤ ਨੂੰ ਹੋ ਰਹੀ ਵਾਲੰਟੀਅਰਜ਼ ਕਨਵੈਨਸ਼ਨ 'ਚ ਆਮ ਆਦਮੀ ਪਾਰਟੀ ਕਪੂਰਥਲਾ ਦਾ ਯੂਨਿਟ ਵਧ-ਚੜ੍ਹ ਕੇ ਹਿੱਸਾ ਲਵੇਗਾ।
ਇਸ ਮੌਕੇ ਮੀਡੀਆ ਇੰਚਾਰਜ ਹਲਕਾ ਕਪੂਰਥਲਾ ਸ਼ਾਇਰ ਕੰਵਰ ਇਕਬਾਲ ਸਿੰਘ, ਗੁਰਪਾਲ ਸਿੰਘ ਇੰਡੀਅਨ, ਗੁਲਸ਼ਨ ਭੱਟੀ, ਮਨਦੀਪ ਸਿੰਘ, ਜਗਜੀਤ ਸਿੰਘ, ਕਮਲਪ੍ਰੀਤ ਸਿੰਘ, ਐਡਵੋਕੇਟ ਜਗਦੀਸ਼ ਲਾਲ ਆਨੰਦ, ਹਰਜੀਤ ਸਿੰਘ ਧਾਰੀਵਾਲ, ਦਾਰਾ ਸਿੰਘ, ਫੱਗਾ ਸਿੰਘ, ਪ੍ਰੇਮ ਸਲਹੋਤਰਾ, ਬਲਦੇਵ ਸਿੰਘ ਭੱਟੀ, ਮਾਸਟਰ ਸਵਰਨ ਸਿੰਘ, ਜਗਜੀਤ ਸਿੰਘ ਬਿੱਟੂ, ਡਾ. ਗੁਰਭੇਜ ਸਿੰਘ ਔਲਖ ਆਦਿ ਵੀ ਹਾਜ਼ਰ ਸਨ।


Related News