ਰਾਜ ਸਭਾ ਲਈ ਨਾਮਜ਼ਦਗੀ 'ਤੇ 'ਆਪ' ਨੇ ਅਜੇ ਵੀ ਨਹੀਂ ਖੋਲ੍ਹੇ ਪੱਤੇ, ਸਸਪੈਂਸ ਬਰਕਰਾਰ

Monday, Mar 21, 2022 - 09:20 AM (IST)

ਰਾਜ ਸਭਾ ਲਈ ਨਾਮਜ਼ਦਗੀ 'ਤੇ 'ਆਪ' ਨੇ ਅਜੇ ਵੀ ਨਹੀਂ ਖੋਲ੍ਹੇ ਪੱਤੇ, ਸਸਪੈਂਸ ਬਰਕਰਾਰ

ਚੰਡੀਗੜ੍ਹ (ਰਮਨਜੀਤ) : ਪੰਜਾਬ ਤੋਂ ਰਾਜ ਸਭਾ ਦੀਆਂ ਖ਼ਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਦਗੀ ਦਾ ਸੋਮਵਾਰ ਭਾਵ 21 ਮਾਰਚ ਨੂੰ ਆਖ਼ਰੀ ਦਿਨ ਹੈ। ਭਾਰੀ ਬਹੁਮਤ ਦੇ ਨਾਲ ਸੂਬੇ ਵਿਚ ਸੱਤਾ ’ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਪੰਜੇ ਸੀਟਾਂ ’ਤੇ ਜਿੱਤ ਦਰਜ ਕਰਨ ਦੀ ਪੂਰੀ ਸੰਭਾਵਨਾ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ’ਤੇ ਟਿਕੀਆਂ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਅਜੇ ਤਕ ਇਸ ਸਬੰਧੀ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਖ਼ੁਸ਼ ਕੀਤੇ ਪੰਜਾਬ ਦੇ ਨੌਜਵਾਨ, ਪਹਿਲੀ ਕੈਬਨਿਟ ਬੈਠਕ 'ਚ ਕਰ ਦਿੱਤਾ ਵੱਡਾ ਐਲਾਨ

ਹਾਲਾਂਕਿ ਪਾਰਟੀ ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਲਈ ਅਜੇ ਤੱਕ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ, ‘ਆਪ’ ਨੇਤਾ ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਜਗਮੋਹਨ ਸਿੰਘ ਕੰਗ, ਲੁਧਿਆਣਾ ਦੇ ਕਾਰੋਬਾਰੀ ਰਾਜੇਸ਼ ਡਾਂਗੜੀ ਅਤੇ ‘ਆਪ’ ਦੇ ਸਾਬਕਾ ਖਜ਼ਾਨਚੀ ਨਰਿੰਦਰ ਸ਼ੇਰਗਿਲ ਦੇ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਥਾਂ ਨਾ ਮਿਲਣ 'ਤੇ 'ਅਮਨ ਅਰੋੜਾ' ਦਾ ਬਿਆਨ ਆਇਆ ਸਾਹਮਣੇ, ਮੀਡੀਆ ਨੂੰ ਆਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News