ਇੱਕ ਦਰਜਨ ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
Saturday, Oct 16, 2021 - 02:54 PM (IST)
 
            
            ਪਟਿਆਲਾ (ਜੋਸਨ) : ਅੱਜ ਪਟਿਆਲਾ ਸ਼ਹਿਰ ਵਿੱਚ ਭੁਪਿੰਦਰ ਸਿੰਘ ਉਪਰਾਮ (ਅੱਵਲ) ਦੀ ਅਗਵਾਈ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮੇਜਰ ਆਰ. ਪੀ. ਐੱਸ. ਮਲਹੋਤਰਾ ਦੀ ਮਿਹਨਤ ਸਦਕਾ ਇੱਕ ਦਰਜਨ ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਸੂਬਾ ਜੁਆਇੰਟ ਸੈਕਟਰੀ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਬੋਲਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਪਰੇਸ਼ਾਨ ਹੋ ਕੇ ਅੱਜ ਪੰਜਾਬ ਦਾ ਹਰ ਵਿਅਕਤੀ ਦਿੱਲੀ ਦੇ ਕੰਮਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵੱਲ ਬੜੀ ਉਮੀਦ ਨਾਲ ਵੇਖ ਰਿਹਾ ਹੈ।
ਇਸ ਮੌਕੇ 'ਤੇ ਸਹਿਜ ਵੀਰ ਸਿੰਘ, ਮਨਵੀਰ ਸਿੰਘ, ਪਰਮਿੰਦਰ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੋਰ, ਮਧੂ ਕੌਰ, ਲਖਵਿੰਦਰ ਪਾਲ ਕੌਰ, ਸਰਬਜੀਤ ਸਿੰਘ, ਮਨਜੀਤ ਸਿੰਘ ਜੀਤੀ, ਕੰਵਲਪ੍ਰੀਤ ਸਿੰਘ ਰਾਜਾ, ਤੇਜਿੰਦਰ ਪਾਲ ਸਿੰਘ, ਸੋਨੂ ਰਾਜਸਥਾਨੀ, ਸਤਿੰਦਰ ਸਿੰਘ, ਮਹੁੱਮਦਨ ਭਾਈਚਾਰੇ ਤੋਂ ਜ਼ਫ਼ਰ ਅਲਜ਼ਾਰ ਫ਼ਾਰੂਕੀ, ਨਵਾਬ ਕੂਰੈਸ਼ੀ, ਕਮਰੂ ਜ਼ਮਾਨ ਆਪਣੇ ਅਨੇਕਾਂ ਸਾਥੀਆਂ ਸਮੇਤ ਬਖਸ਼ੀਸ਼ ਸਿੰਘ, ਕਮਲ ਕੁਮਾਰ ਮੁਖੀ, ਮਹਿੰਦਰ ਸਿੰਘ ਮਰਵਾਹਾ, ਮੁਖਤਿਆਰ ਸਿੰਘ ਜੋਸ਼ਨ ਛੋਟਾ ਰਾਈ ਮਾਜਰਾ, ਵਿਕੀ ਸੌਢੀ ਏਸੀ ਮਾਰਕਿਟ, ਕੰਵਲਪ੍ਰੀਤ ਸਿੰਘ ਏਸੀ ਮਾਰਕਿਟ, ਅਸ਼ੋਕ ਕੁਮਾਰ ਪੌਪਲੀ ਏਸੀ ਮਾਰਕਿਟ ਬਹਾਵਲ ਪੁਰ ਬਰਾਦਰੀ, ਬਨਵਾਰੀ ਲਾਲ ਡਾਬੀ (ਪੰਜਾਬੀ ਜੁਤੀ ਭਾਈਚਾਰਾ) ਅਤੇ ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਬਲਾਕ ਪ੍ਰਧਾਨ ਰਾਜਵੀਰ ਸਿੰਘ ਚਾਹਲ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਿੰਪਾ, ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਕਰਮਜੀਤ ਸਿੰਘ ਬਾਸੀ, ਇੰਪਲਾਈਜ਼ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਅਤੇ ਯੂਥ ਆਗੂ ਤਰਨਜੀਤ ਸਿੰਘ ਵਿੱਕੀ ਹਾਜ਼ਰ ਸਨ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            