ਆਮ ਆਦਮੀ ਪਾਰਟੀ ਪੰਜਾਬ ''ਚ ਚਲਾਵੇਗੀ ''ਬਿਜਲੀ ਅੰਦੋਲਨ''

Thursday, Feb 07, 2019 - 11:48 AM (IST)

ਆਮ ਆਦਮੀ ਪਾਰਟੀ ਪੰਜਾਬ ''ਚ ਚਲਾਵੇਗੀ ''ਬਿਜਲੀ ਅੰਦੋਲਨ''

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲੋਕ ਸਭਾ ਚੋਣਾਂ ਲਈ ਤਿਆਰੀਆਂ 'ਚ ਲੱਗੀ ਹੋਈ ਹੈ। ਬੁੱਧਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਵਲੋਂ ਦਿੱਲੀ 'ਚ ਹਾਈਕਮਾਨ ਨਾਲ ਬੈਠਕ ਕੀਤੀ ਗਈ। ਦੇਰ ਸ਼ਾਮ ਤੱਕ ਚੱਲੀ ਇਸ ਬੈਠਕ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ 'ਤੇ ਚਰਚਾ ਹੋਈ। ਕੋਰ ਕਮੇਟੀ ਦੇ ਚੇਅਰਮੈਨ ਬੁੱਧਰਾਮ, ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ  ਚੀਮਾ ਤੇ ਹੋਰਨਾਂ ਵਲੋਂ ਪੰਜਾਬ 'ਚ ਮਹਿੰਗੀ ਬਿਜਲੀ ਦਾ ਮੁੱਦਾ ਚੁੱਕੇ ਜਾਣ 'ਤੇ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ 'ਚ ਚਲਾਏ ਗਏ ਬਿਜਲੀ ਅੰਦੋਲਨ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। 
ਕੇਜਰੀਵਾਲ ਵਲੋਂ ਪੰਜਾਬ ਦੇ ਆਗੂਆਂ ਨੂੰ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣ ਲਈ ਕਿਹਾ ਗਿਆ। ਪੰਜਾਬ ਕੋਰ ਕਮੇਟੀ ਨੇ ਇਸ ਨੂੰ ਮੰਨਦਿਆਂ ਅਗਲੇ ਦਿਨਾਂ ਦੌਰਾਨ ਇਸ ਨੂੰ ਬੂਥ ਪੱਧਰ ਤੱਕ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਕ ਹੋਰ ਅਹਿਮ ਫੈਸਲਾ ਲੈਂਦਿਆਂ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਐੱਨ. ਆਰ. ਆਈ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।


author

Babita

Content Editor

Related News